ਪਾਕਿਸਤਾਨੀ ਬੈਟ ਦੀ ਮਦਦ ਨਾਲ ਘੁਸਪੈਠ ਦੀ ਫਿਰਾਕ ''ਚ 300 ਅੱਤਵਾਦੀ, ਫੌਜ ਅਲਰਟ
Saturday, Jul 11, 2020 - 08:57 PM (IST)
ਸ਼੍ਰੀਨਗਰ/ਨਵੀਂ ਦਿੱਲੀ, (ਅਰੀਜ/ਏ.ਐੱਨ.ਆਈ.) : ਫੌਜ ਦੇ 19 ਇੰਫੈਂਟਰੀ ਡਿਵੀਜਨ ਦੇ ਜਨਰਲ ਅਫਸਰ ਕਮਾਂਡਿੰਗ(ਜੀ.ਓ.ਸੀ.) ਮੇਜਰ ਜਨਰਲ ਵੀਰੇਂਦਰ ਵਤਸ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਫੌਜ ਦੇ ਇੱਕ ਸੀਨੀਅਰ ਕਮਾਂਡਰ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਲਾਂਚ ਪੈਡ 'ਤੇ ਕਰੀਬ 300 ਅੱਤਵਾਦੀ ਮੌਜੂਦ ਹਨ ਜੋ ਕੰਟਰੋਲ ਲਾਈਨ ਨੂੰ ਪਾਰ ਕਰ ਉੱਤਰੀ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ 'ਚ ਘੁਸਪੈਠ ਕਰਣ ਦੀ ਫਿਰਾਕ 'ਚ ਹਨ। ਉਨ੍ਹਾਂ ਨੇ ਅੱਜ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉੱਤਰੀ ਕਸ਼ਮੀਰ 'ਚ ਅੱਤਵਾਦੀ ਹਮਲੇ ਬਾਰੇ ਜਾਣਕਾਰੀ ਮਿਲੀ ਹੈ।
ਉਥੇ ਹੀ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੇ ਘੁਸਪੈਠ ਦੀ ਖੁਫੀਆ ਰਿਪੋਰਟ ਮਿਲਣ ਤੋਂ ਬਾਅਦ ਭਾਰਤ-ਪਾਕਿਸਤਾਨ ਸਰਹੱਦ 'ਤੇ ਹਾਈ ਅਲਰਟ ਕਰ ਦਿੱਤਾ ਗਿਆ ਹੈ। ਇੰਟੈਲੀਜੈਂਸ ਰਿਪੋਰਟ ਦੇ ਅਨੁਸਾਰ, ਭਿੰਬਰ ਗਲੀ ਅਤੇ ਨੌਸ਼ਹਿਰਾ ਸੈਕਟਰਸ 'ਚ ਅੱਤਵਾਦੀਆਂ ਦੀ ਮੌਜੂਦਗੀ ਹੋ ਸਕਦੀ ਹੈ ਅਤੇ ਇਨ੍ਹਾਂ ਦੀ ਘੁਸਪੈਠ ਲਈ ਪਾਕਿਸਤਾਨ ਦੀ ਬੈਟ (ਬਾਰਡਰ ਐਕਸ਼ਨ ਟੀਮ) ਮਦਦ ਕਰ ਸਕਦੀ ਹੈ।
ਖੁਫੀਆ ਸੂਤਰਾਂ ਨੇ ਦੱਸਿਆ ਕਿ ਇਨਪੁਟਸ ਨੂੰ ਸੁਰੱਖਿਆ ਬਲਾਂ ਅਤੇ ਬੀ.ਐੱਸ.ਐੱਫ. ਦੇ ਨਾਲ ਸਾਂਝਾ ਕੀਤਾ ਤਾਂ ਕਿ ਉਹ ਇਨ੍ਹਾਂ ਇਲਾਕਿਆਂ 'ਚ ਗਤੀਵਿਧੀਆਂ 'ਤੇ ਨਜ਼ਰ ਰੱਖ ਸਕਣ। ਭਾਰਤ ਵੱਲ ਵੀ ਅੱਤਵਾਦੀਆਂ 'ਚ ਹਲਚਲ ਤੇਜ਼ ਹੋ ਗਈ ਹੈ। ਬੈਟ ਨੇ ਨਾਗਰਿਕਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਬੀ.ਐੱਸ.ਐੱਫ. ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੁੱਝ ਘੰਟੇ ਪਹਿਲਾਂ ਇਹ ਰਿਪੋਰਟ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਅਲਰਟ ਕੀਤਾ ਹੈ, ਖਾਸਕਰ 2 ਸੈਕਟਰਾਂ 'ਚ ਪੈਟਰੋਲਿੰਗ ਵਧਾ ਦਿੱਤੀ ਗਈ ਹੈ।