ਚੱਕਰਵਾਤੀ ਤੂਫਾਨ ਦਰਮਿਆਨ ਓਡੀਸ਼ਾ ’ਚ 300 ਬੱਚੇ ਜੰਮੇ, ਕੁਝ ਨੂੰ ਨਾਂ ਮਿਲਿਆ ‘ਯਾਸ’

Friday, May 28, 2021 - 10:22 AM (IST)

ਚੱਕਰਵਾਤੀ ਤੂਫਾਨ ਦਰਮਿਆਨ ਓਡੀਸ਼ਾ ’ਚ 300 ਬੱਚੇ ਜੰਮੇ, ਕੁਝ ਨੂੰ ਨਾਂ ਮਿਲਿਆ ‘ਯਾਸ’

ਭੁਵਨੇਸ਼ਨਵਰ– ਓਡੀਸ਼ਾ ’ਚ ਚੱਕਰਵਾਤ ‘ਯਾਸ’ ਕਾਰਨ ਵਿਆਪਕ ਤਬਾਹੀ ਦਰਮਿਆਨ ਇਸ ਤੱਟਵਰਤੀ ਸੂਬੇ ’ਚ 300 ਤੋਂ ਵੱਧ ਬੱਚਿਆਂ ਦਾ ਜਨਮ ਹੋਇਆ ਅਤੇ ਕੁਝ ਪਰਿਵਾਰਾਂ ਨੇ ਆਪਣੇ ਨਵਜੰਮੇ ਬੱਚਿਆਂ ਦਾ ਨਾਂ ਚੱਕਰਵਾਤੀ ਤੂਫਾਨ ਦੇ ਨਾਂ ’ਤੇ ‘ਯਾਸ’ ਰੱਖਿਆ ਹੈ। ਇਨ੍ਹਾਂ ’ਚੋਂ ਕਈ ਬੱਚਿਆਂ ਦਾ ਜਨਮ ਮੰਗਲਵਾਰ ਰਾਤ ਨੂੰ ਹੋਇਆ ਸੀ ਜਦੋਂ ਚੱਕਰਵਾਤੀ ਤੂਫਾਨ ਦੇਸ਼ ਦੇ ਪੂਰਬੀ ਤੱਟ ’ਤੇ ਪਹੁੰਚ ਰਿਹਾ ਸੀ ਜਦਕਿ ਕੁਝ ਹੋਰ ਅਜਿਹੇ ਬੱਚੇ ਵੀ ਹਨ, ਜਿਨ੍ਹਾਂ ਨੇ ਉਸ ਸਮੇਂ ਦੁਨੀਆ ਦੀ ਰੌਸ਼ਨੀ ਦੇਖੀ ਜਦੋਂ ‘ਯਾਸ’ ਨੇ ਬਾਲਾਸੋਰ ਜ਼ਿਲੇ ਤੋਂ 50 ਕਿਲੋਮੀਟਰ ਦੱਖਣ ’ਚ ਬਹਾਨਾਗਾ ਕੋਲ ਦਸਤਕ ਦਿੱਤੀ। 

6,500 ਗਰਭਵਤੀ ਔਰਤਾਂ ਨੂੰ ਸੁਰੱਖਿਆ ਥਾਵਾਂ ’ਤੇ ਭੇਜਿਆ ਸੀ
ਸੂਬਾ ਸਰਕਾਰ ਨੇ ਪਹਿਲਾਂ ਹੀ ਕਿਹਾ ਸੀ ਕਿ ਪ੍ਰਭਾਵਿਤ ਸਥਾਨਾਂ ਤੋਂ ਕੱਢੇ ਗਏ ਲੋਕਾਂ ਦੀ ਸੂਚੀ ’ਚ 6,500 ਗਰਭਵਤੀ ਔਰਤਾਂ ਹਨ, ਜਿਨ੍ਹਾਂ ਨੂੰ ਹੇਠਲੇ ਇਲਾਕਿਆਂ ਅਤੇ ਚੱਕਰਵਾਤ ਪ੍ਰਭਾਵਿਤ ਖੇਤਰਾਂ ਤੋਂ ਸ਼ਿਫਟ ਕੀਤਾ ਗਿਆ ਸੀ। ਬਾਲਾਸੋਰ ਦੇ ਪਾਰਖੀ ਇਲਾਕੇ ਦੀ ਰਹਿਣ ਵਾਲੀ ਸੋਨਾਲੀ ਮੈਤੀ ਨੇ ਕਿਹਾ ਕਿ ਉਹ ਆਪਣੇ ਲੜਕੇ ਲਈ ‘ਯਾਸ’ ਤੋਂ ਬਿਹਤਰ ਨਾਂ ਨਹੀਂ ਸੋਚ ਸਕਦੀ, ਜਿਸ ਦਾ ਜਨਮ ਚੱਕਰਵਾਤ ਦੀ ਆਮਦ ਨੂੰ ਚਿੰਨ੍ਹਿਤ ਕਰਦਾ ਹੈ। ਇਸ ਤਰ੍ਹਾਂ ਕੇਂਦਰਪਾੜਾ ਜ਼ਿਲੇ ਦੀ ਸਰਸਵਤੀ ਬੈਰਾਗੀ ਨੇ ਕਿਹਾ ਕਿ ਉਸ ਨੇ ਤੂਫਾਨ ਦੇ ਨਾਂ ’ਤੇ ਆਪਣੀ ਨਵਜੰਮੀ ਬੱਚੀ ਦਾ ਨਾਂ ਰੱਖਿਆ ਹੈ। ਇਸ ਨਾਲ ਸਾਰਿਆਂ ਨੂੰ ਤੂਫਾਨ ਦੇ ਆਉਣ ਦਾ ਸਮਾਂ ਯਾਦ ਰਹੇਗਾ।

ਇਹ ਵੀ ਪੜ੍ਹੋ : ਭਾਰਤ 'ਚ 50 ਸਾਲਾਂ ਦੌਰਾਨ 117 ਚੱਕਰਵਾਤ ਆਏ ਅਤੇ 40 ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਜਾਨ

ਕਮਜ਼ੋਰ ਹੋ ਕੇ ਝਾਰਖੰਡ ਅਤੇ ਬਿਹਾਰ ਵੱਲ ਵੱਧ ਰਿਹੈ ਤੂਫਾਨ
ਚੱਕਰਵਾਤੀ ਤੂਫਾਨ ‘ਯਾਸ’ ਨੂੰ ਉਸ ਦਾ ਨਾਂ ਓਮਾਨ ਤੋਂ ਮਿਲਿਆ ਹੈ। ਇਹ ਸ਼ਬਦ ਫਾਰਸੀ ਭਾਸ਼ਾ ਤੋਂ ਪੈਦਾ ਹੋਇਆ ਹੈ ਅਤੇ ਅੰਗਰੇਜ਼ੀ ’ਚ ਇਸ ਦਾ ਅਰਥ ‘ਜੈਸਮੀਨ’ ਅਤੇ ਹਿੰਦੀ ’ਚ ‘ਚਮੇਲੀ’। ਉਧਰ ਚੱਕਰਵਾਤੀ ਤੂਫਾਨ ਯਾਸ ਬੁੱਧਵਾਰ ਸ਼ਾਮ ਤੋਂ ਕਮਜ਼ੋਰ ਹੋ ਕੇ ‘ਡੂੰਘੇ ਦਬਾਅ’ ਵਿਚ ਤਬਦੀਲ ਹੋ ਕੇ ਹੁਣ ਝਾਰਖੰਡ ਅਤੇ ਬਿਹਾਰ ਵੱਲ ਵੱਧ ਰਿਹਾ ਹੈ।

ਪ੍ਰਧਾਨ ਮੰਤਰੀ ਅੱਜ ਕਰਨਗੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਤੂਫਾਨ ਦੇ ਵਿਆਪਕ ਪ੍ਰਭਾਵਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਯਾਸ ਨਾਲ ਪ੍ਰਭਾਵਿਤ ਖੇਤਰਾਂ ’ਚ ਜਨਜੀਵਨ ਛੇਤੀ ਤੋਂ ਛੇਤੀ ਨਾਰਮਲ ਕਰਨ ਦੀਆਂ ਸਾਰੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਯਾਸ ਤੋਂ ਪ੍ਰਭਾਵਿਤ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਨਗੇ ਅਤੇ ਦੋਹਾਂ ਹੀ ਸੂਬਿਆਂ ’ਚ ਇਸ ਨਾਲ ਹੋਏ ਨੁਕਸਾਨ ਦੀ ਸਮੀਖਿਆ ਵੀ ਕਰਨਗੇ।

ਇਹ ਵੀ ਪੜ੍ਹੋ : ਬਲੈਕ ਫੰਗਸ ਦਾ ਵੱਡਾ ਸੰਕਟ: 4 ਮਰੀਜ਼ਾਂ ਦੀ ਜਾਨ ਬਚਾਉਣ ਲਈ ਕੱਢਣੀਆਂ ਪਈਆਂ ਅੱਖਾਂ


author

DIsha

Content Editor

Related News