ਭਾਰਤ ''ਚ ਬਿਜਲੀ ਦਾ ਕਰੰਟ ਲੱਗਣ ਕਾਰਨ ਹਰ ਰੋਜ 30 ਲੋਕਾਂ ਦੀ ਮੌਤ

Thursday, Aug 01, 2019 - 04:53 PM (IST)

ਭਾਰਤ ''ਚ ਬਿਜਲੀ ਦਾ ਕਰੰਟ ਲੱਗਣ ਕਾਰਨ ਹਰ ਰੋਜ 30 ਲੋਕਾਂ ਦੀ ਮੌਤ

ਨਵੀਂ ਦਿੱਲੀ— ਬਿਜਲੀ ਦੀ ਕਰੰਟ ਲੱਗਣ ਨਾਲ ਹਰ ਰੋਜ ਦੇਸ਼ ਭਰ 'ਚ ਲਗਭਗ 30 ਲੋਕ ਮਾਰੇ ਜਾਂਦੇ ਹਨ। ਇਹ ਅੰਕੜਾ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ। ਬਿਜਲੀ ਕੰਪਨੀਆਂ ਆਪਣਾ ਪੈਸਾ ਬਚਾਉਣ ਅਤੇ ਰੱਖ ਰਖਾਵ ਦੇ ਜ਼ਿਆਦਾ ਖਰਚ ਦੇ ਚੱਲਦਿਆਂ ਤਾਰਾਂ ਨੂੰ ਅੰਡਰਗ੍ਰਾਊਂਡ ਨਹੀਂ ਪਾਉਂਦੀ ਹੈ। ਇਕੱਲੇ ਉੱਤਰ ਪ੍ਰਦੇਸ਼ 'ਚ ਹੀ ਕਰੰਟ ਲੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਪਿਛਲੇ 7 ਸਾਲਾਂ 'ਚ ਵੱਧ ਕੇ ਦੁੱਗਣੀ ਹੋ ਗਈ ਹੈ। 2012-13 ਦੌਰਾਨ ਇਹ ਅੰਕੜਾ 570 ਸੀ ਜੋ ਕਿ 2018-19 ਦੌਰਾਨ 1,120 ਤੱਕ ਪਹੁੰਚ ਗਿਆ ਹੈ। ਪ੍ਰਸ਼ਾਸਨ ਉਸ ਸਮੇਂ ਕਾਰਵਾਈ ਕਰਦਾ ਹੈ ਜਦੋਂ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ, ਜਿਵੇ ਕਿ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲੇ 'ਚ ਹਾਈਟੈਸ਼ਨ ਤਾਰਾਂ ਡਿੱਗਣ ਕਾਰਨ ਸਕੂਲ ਦੇ 50 ਵਿਦਿਆਰਥੀ ਜ਼ਖਮੀ ਹੋ ਗਏ ਸਨ।

ਪਿੰਡ ਵਾਲੇ ਬਿਜਲੀ ਵਿਭਾਗ ਨੂੰ ਕਾਫੀ ਸਮੇਂ ਤੋਂ ਇਨ੍ਹਾਂ ਤਾਰਾਂ ਨੂੰ ਹਟਾਉਣ ਦੀ ਮੰਗ ਕਰ ਰਹੇ ਸੀ ਪਰ ਇਸ ਹਾਦਸੇ ਤੋਂ ਬਾਅਦ ਵੀ ਯੂ. ਪੀ. ਸਰਕਾਰ ਨੇ ਅਜਿਹੇ ਸਕੂਲਾਂ ਦੀ ਲਿਸਟ ਤਿਆਰ ਕਰਨ ਨੂੰ ਕਿਹਾ ਸੀ, ਜਿਨ੍ਹਾਂ ਦੇ ਉਪਰ ਹਾਈਟੈਸ਼ਨ ਤਾਰਾ ਲੰਘਦੀਆਂ ਹਨ। ਸੂਬਾ ਸਰਕਾਰ ਨੇ ਹੁਣ ਪੁਰਾਣੀਆਂ ਤਾਰਾਂ ਦੀ ਮੁਰੰਮਤ ਕਰਨ ਅਤੇ ਬਿਜਲੀ ਦੇ ਨਵੇਂ ਖੰਭੇ ਲਗਾਉਣ ਦੀ ਯੋਜਨਾ ਬਣਾਈ ਹੈ। 

ਦੂਜੇ ਪਾਸੇ ਮੱਧ ਪ੍ਰਦੇਸ਼ 'ਚ ਸਾਲ 2016 ਦੌਰਾਨ ਕਰੰਟ ਲੱਗਣ ਕਾਰਨ 1,708 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਜਸਥਾਨ 'ਚ ਬਿਜਲੀ ਕੰਪਨੀਆਂ ਦੀ ਲਾਪਰਵਾਹੀ ਦੇ ਚੱਲਦਿਆਂ 2018-19 ਦੌਰਾਨ 293 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 108 ਲੋਕ ਜ਼ਖਮੀ ਹੋ ਚੁੱਕੇ ਹਨ। ਖਪਤਕਾਰ ਅਧਿਕਾਰ ਵਰਕਰ ਅਨਿਲ ਦਾ ਕਹਿਣਾ ਹੈ ਕਿ ਬਿਜਲੀ ਕੰਪਨੀਆਂ ਨੂੰ ਸਾਰੇ ਖੇਤਰਾਂ ਦਾ ਨਿਰੀਖਣ ਕਰਨਾ ਚਾਹੀਦਾ ਹੈ, ਜਿੱਥੇ ਬਿਜਲੀ ਦੀਆਂ ਤਾਰਾਂ ਨਾਲ ਕਰੰਟ ਲੱਗਣ ਦਾ ਖਤਰਾ ਹੋਵੇ। ਇੱਕ ਪਾਵਰ ਯੂਟੀਲਿਟੀ ਫਰਮ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਤਾਰਾਂ 'ਚ ਫਾਲਟ ਦੀ ਨਿਯਮਿਤ ਜਾਂਚ ਕਰਦੇ ਹਾਂ ਪਰ ਹਰ ਬਿਲਡਿੰਗ ਨੂੰ ਰੋਜ ਚੈੱਕ ਕਰਨਾ ਸੰਭਵ ਨਹੀਂ ਹੈ।


author

Iqbalkaur

Content Editor

Related News