ਚੰਗੀ ਖ਼ਬਰ: ਇਸ ਤਾਰੀਖ਼ ਤੋਂ 30 ਲੱਖ ਵੀਜ਼ਾ ਧਾਰਕ ਭਾਰਤੀ ਜਾ ਸਕਣਗੇ ਅਮਰੀਕਾ

Monday, Nov 01, 2021 - 03:15 PM (IST)

ਨਵੀਂ ਦਿੱਲੀ- ਅਮਰੀਕਾ ਜਾਣ ਵਾਲਿਆਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਅੰਬੈਸੀ ਮੁਤਾਬਕ 8 ਨਵੰਬਰ ਤੋਂ ਵੈਕਸੀਨ ਸਰਟੀਫਿਕੇਟ ਨਾਲ ਨਵੀਂ ਕੌਮਾਂਤਰੀ ਹਵਾਈ ਯਾਤਰਾ ਨੀਤੀ ਤਹਿਤ ਭਾਰਤ ਤੋਂ ਕਰੀਬ 30 ਲੱਖ ਵੀਜ਼ਾ ਧਾਰਕ ਅਮਰੀਕਾ ਦੀ ਯਾਤਰਾ ਕਰਨ ਦੇ ਸਮਰੱਥ ਹੋਣਗੇ। ਉਂਝ ਕੋਰੋਨਾ ਵਾਇਰਸ ਕਰਕੇ ਕੁਝ ਗੈਰ-ਪ੍ਰਵਾਸੀ ਵੀਜ਼ਾਸ਼੍ਰੇਣੀਆਂ ਦੇ ਯਾਤਰੀਆਂ ਨੂੰ ਮੁਲਾਕਾਤ ਦਾ ਤੈਅ ਸਮਾਂ ਲੈਣ ਲਈ ਲੰਬੀ ਉਡੀਕ ਕਰਨੀ ਪੈ ਸਕਦੀ ਹੈ। ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ’ਚ ਸਥਿਤ ਅਮਰੀਕੀ ਦੂਤਘਰ ਨੇ ਕਿਹਾ ਹੈ ਕਿ ਕੁਝ ਗੈਰ-ਪ੍ਰਵਾਸੀ ਵੀਜ਼ਾ ਸ਼੍ਰੇਣੀਆਂ ਦੇ ਯਾਤਰੀਆਂ ਨੂੰ ਮੁਲਾਕਾਤ ਦਾ ਤੈਅ ਸਮਾਂ ਲੈਣ ਲਈ ਲੰਬੀ ਉਡੀਕ ਕਰਨੀ ਪੈ ਸਕਦੀ ਹੈ, ਕਿਉਂਕਿ ਕੋਰੋਨਾ ਕਰ ਕੇ ਪੈਦਾ ਹੋਈਆਂ ਰੁਕਾਵਟਾਂ ਨਾਲ ਨਜਿੱਠਦੇ ਹੋਏ ਪ੍ਰਕਿਰਿਆਵਾਂ ਨੂੰ ਮੁੜ ਤੋਂ ਪਟੜੀ ’ਤੇ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਦੀ ਰਫ਼ਤਾਰ ਹੋਈ ਮੱਠੀ, ਦੇਸ਼ ’ਚ 248 ਦਿਨਾਂ ’ਚ ਮਰੀਜ਼ਾਂ ਦੀ ਗਿਣਤੀ ਸਭ ਤੋਂ ਘੱਟ

ਦੂਤਘਰ ਨੇ ਦੱਸਿਆ ਹੈ ਕਿ 8 ਨਵੰਬਰ ਤੋਂ ਟੀਕਾਕਰਨ ਪ੍ਰਮਾਣ ਦੇ ਨਾਲ ਨਵੀਂ ਕੌਮਾਂਤਰੀ ਹਵਾਈ ਯਾਤਰਾ ਨੀਤੀ ਤਹਿਤ ਭਾਰਤ ਤੋਂ ਅਨੁਮਾਨਿਤ 30 ਲੱਖ ਵੀਜ਼ਾ ਧਾਰਕ ਅਮਰੀਕਾ ਦੀ ਯਾਤਰਾ ਕਰਨ ਦੇ ਸਮਰੱਥ ਹੋਣਗੇ। ਦੂਤਘਰ ਨੇ ਕਿਹਾ, ‘‘ਸਾਡੇ ਮਜ਼ਬੂਤ ਅਤੇ ਵਧ ਰਹੇ ਦੋ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਜਾਇਜ਼ ਯਾਤਰਾ ਨੂੰ ਸਹੂਲਤਜਨਕ ਬਣਾਉਣਾ ਸਾਡੀ ਸਭ ਤੋਂ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਸੰਬੰਧੀ ਪਰੇਸ਼ਾਨੀਆਂ ਨਾਲ ਨਜਿੱਠਦੇ ਹੋਏ ਅਸੀਂ ਮੁੜ ਤੋਂ ਖੁਦ ਨੂੰ ਤਿਆਰ ਕਰ ਰਹੇ ਹਾਂ। ਸਾਡੇ ਦੂਤਘਰ ਅਤੇ ਕੌਂਸਲੇਟਸ ਵਿਚ ਕੁਝ ਗੈਰ-ਪ੍ਰਵਾਸੀ ਵੀਜ਼ਾ ਸ਼੍ਰੇਣੀਆਂ ਦੇ ਯਾਤਰੀਆਂ ਲਈ ਮੁਲਾਕਾਤ ਦੇ ਤੈਅ ਸਮੇਂ ਵਾਸਤੇ ਉਡੀਕ ਦਾ ਸਮਾਂ ਜ਼ਿਆਦਾ ਹੋ ਸਕਦਾ ਹੈ।’’

ਇਹ ਵੀ ਪੜ੍ਹੋ : ਵਾਇਰਸ ਕਿਵੇਂ ਪੈਦਾ ਹੋਇਆ ਹੁਣ ਕਦੇ ਪਤਾ ਨਹੀਂ ਲੱਗੇਗਾ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News