ਗੁਰੂਗ੍ਰਾਮ 'ਚ ਸਾਬਕਾ ਕੌਂਸਲਰ ਅਤੇ ਉਨ੍ਹਾਂ ਦੇ ਵੱਡੇ ਭਰਾ ਨੂੰ ਹਮਲਾਵਰਾਂ ਨੇ ਮਾਰੀਆਂ 30 ਗੋਲੀਆਂ

Friday, Feb 25, 2022 - 04:38 PM (IST)

ਗੁਰੂਗ੍ਰਾਮ 'ਚ ਸਾਬਕਾ ਕੌਂਸਲਰ ਅਤੇ ਉਨ੍ਹਾਂ ਦੇ ਵੱਡੇ ਭਰਾ ਨੂੰ ਹਮਲਾਵਰਾਂ ਨੇ ਮਾਰੀਆਂ 30 ਗੋਲੀਆਂ

ਗੁਰੂਗ੍ਰਾਮ (ਭਾਸ਼ਾ)- ਹਰਿਆਣਾ 'ਚ ਗੁਰੂਗ੍ਰਾਮ ਦੇ ਪਟੌਦੀ ਬਲਾਕ 'ਚ ਸ਼ੁੱਕਰਵਾਰ ਸਵੇਰੇ ਇਕ ਸਾਬਕਾ ਕੌਂਸਲਰ ਅਤੇ ਉਨ੍ਹਾਂ ਦੇ ਵੱਡੇ ਭਰਾ 'ਤੇ 30 ਗੋਲੀਆਂ ਚਲਾਈਆਂ ਗਈ, ਜਿਸ ਕਾਰਨ ਉਨ੍ਹਾਂ ਦੋਹਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, 2 ਮੋਟਰਸਾਈਕਲ 'ਤੇ ਸਵਾਰ ਹੋ ਕੇ 5 ਹਮਲਾਵਰਾਂ ਨੇ ਸਾਬਕਾ ਕੌਂਸਲ ਪਰਮਜੀਤ ਸਿੰਘ ਠਕਰਾਨ (36) ਅਤੇ ਉਨ੍ਹਾਂ ਦੇ ਵੱਡੇ ਭਰਾ ਸੁਰਜੀਤ ਸਿੰਘ ਠਕਰਾਨ (39) 'ਤੇ ਖੋੜ ਪਿੰਡ 'ਚ ਉਨ੍ਹਾਂ ਦੇ ਘਰ ਦੇ ਸਾਹਮਣੇ 'ਤੇ ਗੋਲੀਬਾਰੀ ਕੀਤੀ।''

ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਦਾ ਛਲਕਿਆ ਦਰਦ, ਬੋਲੇ- ਸਾਡੀ ਸੁਰੱਖਿਆ ਦੇ ਕੀਤੇ ਜਾਣ ਇੰਤਜ਼ਾਮ

ਉਨ੍ਹਾਂ ਦੱਸਿਆ ਕਿ ਘਟਨਾ ਸਵੇਰੇ ਕਰੀਬ 9.20 ਵਜੇ ਹੋਈ, ਜਦੋਂ ਪਰਮਜੀਤ ਆਪਣੇ ਘਰ ਦੇ ਬਾਹਰ ਫ਼ੋਨ 'ਤੇ ਗੱਲ ਕਰ ਰਹੇ ਸਨ ਅਤੇ ਸੁਰਜੀਤ ਉਨ੍ਹਾਂ ਤੋਂ ਕਰੀਬ 200 ਮੀਟਰ ਦੂਰ ਸੀ। ਪੁਲਸ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਇਕੱਠੇ ਹੁੰਦੇ ਹੀ ਹਮਲਾਵਰ ਮੌਕੇ 'ਤੇ ਫਰਾਰ ਹੋ ਗਏ ਅਤੇ ਜ਼ਖ਼ਮੀ ਦੋਹਾਂ ਭਰਾਵਾਂ ਦੀ ਇੱਥੋਂ ਦੇ ਇਕ ਨਿੱਜੀ ਹਸਪਤਾਲ 'ਚ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਉਹ ਘਟਨਾ ਦੇ ਸਿਲਸਿਲੇ 'ਚ ਸ਼ਿਕਾਇਤ ਦਰਜ ਕਰਨ ਲਈ ਮ੍ਰਿਤਕਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਸ਼ਿਕਾਇਤ ਦੀ ਉਡੀਕ ਕਰ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News