ਨਦੀ ''ਚ ਨਹਾਉਣ ਗਏ 3 ਨੌਜਵਾਨ ਪਾਣੀ ''ਚ ਡੁੱਬੇ, ਇਕ ਦੀ ਹੋਈ ਮੌਤ

Friday, Aug 02, 2024 - 06:18 PM (IST)

ਨਦੀ ''ਚ ਨਹਾਉਣ ਗਏ 3 ਨੌਜਵਾਨ ਪਾਣੀ ''ਚ ਡੁੱਬੇ, ਇਕ ਦੀ ਹੋਈ ਮੌਤ

ਨੈਸ਼ਨਲ ਡੈਸਕ : ਬਲੀਆ ਜ਼ਿਲ੍ਹੇ 'ਚ ਸਰਯੂ ਨਦੀ 'ਚ ਨਹਾਉਣ ਗਏ ਤਿੰਨ ਦੋਸਤਾਂ 'ਚੋਂ ਇਕ ਦੀ ਡੁੱਬਣ ਕਾਰਨ ਮੌਤ ਹੋ ਗਈ, ਜਦਕਿ ਇਸ ਦੌਰਾਨ ਦੋ ਨੌਜਵਾਨਾਂ ਦੀ ਜਾਨ ਬਚਾ ਲਈ ਗਈ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਸਿਕੰਦਰਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ (ਐੱਸ. ਐੱਚ. ਓ.) ਦਿਨੇਸ਼ ਪਾਠਕ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਪੁਲਸ ਥਾਣਾ ਖੇਤਰ ਦੇ ਪਿੰਡ ਮੁਸਤਫਾਬਾਦ ਦੇ ਰਹਿਣ ਵਾਲੇ ਨਿਤੀਸ਼ ਕੁਮਾਰ (18) ਆਪਣੇ ਦੋਸਤਾਂ ਪ੍ਰਿੰਸ (17) ਅਤੇ ਸੁਮਿਤ ਉਰਫ ਲੱਕੀ ਨਾਲ 16) ਨਜ਼ਦੀਕੀ ਸਰਯੂ ਨਦੀ ਵਿੱਚ ਨਹਾ ਰਹੇ ਸਨ।

ਇਹ ਵੀ ਪੜ੍ਹੋ - ਮੁਰਗੀ ਪਹਿਲਾਂ ਆਈ ਜਾਂ ਅੰਡਾ ਪੁੱਛਣ 'ਤੇ ਦੋਸਤ ਨੂੰ ਦਿੱਤੀ ਦਰਦਨਾਕ ਮੌਤ, ਚਾਕੂਆਂ ਨਾਲ ਵਿੰਨ੍ਹ ਸੁੱਟਿਆ ਸਰੀਰ

ਇਸ ਦੌਰਾਨ ਤਿੰਨੇ ਦੋਸਤ ਡੂੰਘੇ ਪਾਣੀ ਵਿੱਚ ਚਲੇ ਗਏ ਅਤੇ ਡੁੱਬਣ ਲੱਗੇ। ਇਸ ਦੋਸਤ ਨੇ ਦੱਸਿਆ ਕਿ ਤਿੰਨਾਂ ਦੋਸਤਾਂ ਨੂੰ ਡੁੱਬਦਾ ਦੇਖ ਕੇ ਮੌਕੇ 'ਤੇ ਮੌਜੂਦ ਲੋਕਾਂ ਨੇ ਪਾਣੀ ਵਿਚ ਛਾਲ ਮਾਰ ਕੇ ਉਨ੍ਹਾਂ ਨੂੰ ਨਦੀ 'ਚੋਂ ਬਾਹਰ ਕੱਢਿਆ ਅਤੇ ਕਮਿਊਨਿਟੀ ਹੈਲਥ ਸੈਂਟਰ ਸਿਕੰਦਰਪੁਰ ਲੈ ਗਏ, ਜਿੱਥੇ ਡਾਕਟਰ ਨੇ ਨਿਤੀਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਪਾਠਕ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਲੀਆ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News