ਕੋਲੇ ਨਾਲ ਭਰਿਆ ''ਹਾਪਰ'' ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ, ਇਕ ਜ਼ਖਮੀ

Sunday, Sep 08, 2024 - 05:38 PM (IST)

ਕੋਲੇ ਨਾਲ ਭਰਿਆ ''ਹਾਪਰ'' ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ, ਇਕ ਜ਼ਖਮੀ

ਨੈਸ਼ਨਲ ਡੈਸਕ : ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਵਿੱਚ ਇੱਕ ਐਲੂਮਿਨਾ ਰਿਫਾਇਨਰੀ ਵਿੱਚ ਕੋਲੇ ਨਾਲ ਭਰਿਆ ਇੱਕ 'ਹਾਪਰ' ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਇਸ ਘਟਨਾ ਦੀ ਸੂਚਨਾ ਪੁਲਸ ਵਲੋਂ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲਾਪਤਾ ਹੋਏ ਮਜ਼ਦੂਰ ਦੀ ਭਾਲ ਲਈ ਬਚਾਅ ਕਾਰੀ ਕੀਤੇ ਜਾ ਰਹੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 11 ਵਜੇ ਰਘੂਨਾਥਪੁਰ ਪੁਲਸ ਚੌਕੀ ਖੇਤਰ ਦੇ ਸਿਲਸਿਲਾ ਪਿੰਡ 'ਚ ਮਾ ਕੁਦਰਗੜ੍ਹੀ ਐਲੂਮਿਨਾ ਰਿਫਾਇਨਰੀ 'ਚ ਵਾਪਰੀ ਹੈ। 

ਇਹ ਵੀ ਪੜ੍ਹੋ ਤੰਦੂਰੀ ਰੋਟੀ ਖਾਣ ਵਾਲੇ ਲੋਕ ਹੋਣ ਸਾਵਧਾਨ, ਵੀਡੀਓ ਵੇਖ ਤੁਸੀਂ ਵੀ ਲਓਗੇ 'ਕਚੀਚੀਆਂ'

ਮੁੱਢਲੀ ਜਾਣਕਾਰੀ ਅਨੁਸਾਰ ਕੋਲੇ ਨਾਲ ਭਰਿਆ 'ਹਾਪਰ' ਹੇਠਾਂ ਕੰਮ ਕਰ ਰਹੇ ਲੋਕਾਂ 'ਤੇ ਡਿੱਗ ਪਿਆ। ਇਸ 'ਹਾਪਰ' ਨੂੰ ਸਟੀਲ ਦੇ 'ਟਾਵਰ' 'ਤੇ ਲਗਾਇਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਇਕ ਟੀਮ ਉਥੇ ਭੇਜੀ ਗਈ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਉਨ੍ਹਾਂ ਕਿਹਾ, "ਹੁਣ ਤੱਕ ਤਿੰਨ ਮਜ਼ਦੂਰਾਂ ਦੀਆਂ ਲਾਸ਼ਾਂ ਮੌਕੇ ਤੋਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਇੱਕ ਮਜ਼ਦੂਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।" ਉਨ੍ਹਾਂ ਦੱਸਿਆ ਕਿ ਇੱਕ ਹੋਰ ਮਜ਼ਦੂਰ ਲਾਪਤਾ ਦੱਸਿਆ ਜਾ ਰਿਹਾ ਹੈ ਅਤੇ ਉਸ ਦਾ ਪਤਾ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ ਮੁੜ ਵਾਪਰੀ ਸ਼ਰਮਨਾਕ ਘਟਨਾ : 15 ਸਾਲਾ ਕੁੜੀ ਨਾਲ ਦਰਿੰਦਗੀ, ਸੜਕ 'ਤੇ ਮਿਲੀ ਬੇਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News