ਕੋਲੇ ਦੀ ਖਾਣ ''ਚ ਬਿਨਾਂ ਸੁਰੱਖਿਆ ਉਪਕਰਣਾਂ ਦੇ ਕਰ ਰਹੇ ਸਨ ਕੰਮ, ਦਮ ਘੁੱਟਣ ਨਾਲ 3 ਮਜ਼ਦੂਰਾਂ ਦੀ ਮੌਤ

Monday, Jul 15, 2024 - 12:04 AM (IST)

ਨੈਸ਼ਨਲ ਡੈਸਕ : ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ਵਿਚ ਇਕ ਗ਼ੈਰ-ਕਾਨੂੰਨੀ ਕੋਲੇ ਦੀ ਖਾਣ ਵਿਚ ਦਮ ਘੁੱਟਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ 'ਚ ਚਾਰ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ ਮੂਲਮ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੀੜਤ ਲਕਸ਼ਮਣ ਡਾਭੀ (35), ਖੋਦਾਭਾਈ ਮਕਵਾਨਾ (32) ਅਤੇ ਵਿਰਾਮ ਕੇਰਲੀਆ (35) ਸ਼ਨੀਵਾਰ ਨੂੰ ਜ਼ਿਲ੍ਹੇ ਦੇ ਥਾਨਗੜ੍ਹ ਤਾਲੁਕਾ ਦੇ ਭੇਟ ਪਿੰਡ ਦੇ ਨੇੜੇ ਇਕ ਕੋਲੇ ਦੀ ਖਾਣ ਵਿਚ ਖੁਦਾਈ ਕਰ ਰਹੇ ਸਨ ਕਿ ਇਸੇ ਦੌਰਾਨ ਉਨ੍ਹਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ: ਆਤਿਸ਼ੀ ਨੇ ਕੇਜਰੀਵਾਲ ਦੀ ਸਿਹਤ ਨੂੰ ਦੱਸਿਆ ਖ਼ਤਰਾ, ਕਿਹਾ- 'ਵਜ਼ਨ 8.5 KG ਘਟਿਆ, ਸ਼ੂਗਰ ਲੇਵਲ ਵੀ ਹੇਠਾਂ ਡਿੱਗਿਆ

ਅਧਿਕਾਰੀ ਨੇ ਦੱਸਿਆ ਕਿ ਜਦੋਂ ਤਿੰਨੇ ਵਿਅਕਤੀ ਸਬੰਧਤ ਮੁਲਜ਼ਮਾਂ ਲਈ ਕੰਮ ਕਰ ਰਹੇ ਸਨ, ਉਨ੍ਹਾਂ ਕੋਲ ਹੈਲਮੇਟ, ਮਾਸਕ ਜਾਂ ਹੋਰ ਸੁਰੱਖਿਆ ਉਪਕਰਨ ਨਹੀਂ ਸਨ। ਐੱਫਆਈਆਰ ਦੇ ਅਨੁਸਾਰ, ਮੁਲਜ਼ਮਾਂ ਨੇ ਮ੍ਰਿਤਕਾਂ ਨੂੰ ਹੈਲਮੇਟ ਜਾਂ ਹੋਰ ਸੁਰੱਖਿਆ ਉਪਕਰਣ ਨਹੀਂ ਦਿੱਤੇ, ਜਦੋਂ ਉਹ ਖੂਹ ਦੀ ਖੁਦਾਈ ਵਿਚ ਲੱਗੇ ਹੋਏ ਸਨ। ਇਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਮੌਤ ਖੂਹ ਵਿਚੋਂ ਨਿਕਲਣ ਵਾਲੀ ਜ਼ਹਿਰੀਲੀ ਗੈਸ ਕਾਰਨ ਹੋਈ ਹੈ।

ਅਧਿਕਾਰੀ ਨੇ ਦੱਸਿਆ ਕਿ ਜਸ਼ਾਭਾਈ ਕੇਰਲੀਆ, ਜਨਕ ਅਨਿਆਰੀਆ, ਖਿਮਜੀਭਾਈ ਸਾਰਦੀਆ ਅਤੇ ਕਲਪੇਸ਼ ਪਰਮਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਫਰਵਰੀ ਵਿਚ ਜ਼ਿਲ੍ਹੇ ਵਿਚ ਗੈਰ-ਕਾਨੂੰਨੀ ਮਾਈਨਿੰਗ ਕਾਰਜ ਲਈ ‘ਜੈਲੇਟਿਨ’ ਰਾਡਾਂ ਦੇ ਵਿਸਫੋਟ ਤੋਂ ਬਾਅਦ ਨਿਕਲੀ ਜ਼ਹਿਰੀਲੀ ਗੈਸ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


DILSHER

Content Editor

Related News