ਇਸ ਸ਼ਹੀਦ ਜਵਾਨ ਨੇ ਸਿਰ ''ਚ ਗੋਲੀ ਲੱਗਣ ਦੇ ਬਾਵਜੂਦ 2 ਅੱਤਾਵਦੀਆਂ ਨੂੰ ਕੀਤਾ ਸੀ ਢੇਰ

02/06/2020 8:13:49 PM

ਸ਼੍ਰੀਨਗਰ — ਸ਼੍ਰੀਨਗਰ ਦੇ ਬਾਹਰੀ ਇਲਾਕੇ 'ਚ ਲਵੇਪੋਰਾ ਇਲਾਕੇ 'ਚ ਇਕ ਮੁਕਾਬਲੇ 'ਚ ਬੁੱਧਵਾਰ ਨੂੰ ਦੋ ਅੱਤਵਾਦੀ ਮਾਰੇ ਗਏ ਅਤੇ ਇਕ ਅੱਤਵਾਦੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਜਿਸ ਦਾ ਇਲਾਜ ਸ੍ਰੀਨਗਰ ਦੇ ਸਟੇਟ ਹਸਪਤਾਲ 'ਚ ਚੱਲ ਰਿਹਾ ਹੈ। ਇਸ ਮੁਕਾਬਲੇ 'ਚ ਸੀ.ਆਰ.ਪੀ.ਐੱਫ. ਦੇ ਜਵਾਨ ਰਮੇਸ਼ ਰੰਜਨ ਸ਼ਹੀਦ ਹੋ ਗਏ। ਸ਼ਹੀਦ ਹੋਣ ਤੋਂ ਪਹਿਲਾਂ, ਬਿਹਾਰ ਦੇ ਲਾਲ ਸ਼ਹੀਦ ਰਮੇਸ਼ ਰੰਜਨ ਨੇ ਜਿਸ ਤਰ੍ਹਾਂ ਅੱਤਵਾਦੀਆਂ ਨਾਲ ਮੁਕਾਬਲਾ ਕੀਤਾ, ਉਸ ਨੂੰ ਪੜ੍ਹ ਕੇ ਤੁਹਾਨੂੰ ਵੀ ਮਾਣ ਮਹਿਸੂਸ ਹੋਵੇਗਾ।
ਸੀ.ਆਰ.ਪੀ.ਐੱਫ. ਦੇ ਏ.ਡੀ.ਜੀ.ਪੀ. ਜੁਫਕਾਰ ਹਸਨ ਨੇ ਸ਼ਹੀਦ ਰਮੇਸ਼ ਰੰਜਨ ਦੀ ਵੀਰਤਾ ਦੀ ਕਹਾਣੀ ਜੋ ਦੱਸ, ਉਸ ਨੂੰ ਤੁਸੀਂ ਵੀ ਪੜ੍ਹੋ। ਉਨ੍ਹਾਂ ਕਿਹਾ, 'ਸ਼੍ਰੀਨਗਰ ਦੇ ਬਾਹਰੀ ਇਲਾਕੇ 'ਚ ਲਵੇਪੋਰਾ ਇਲਾਕੇ 'ਚ ਤਿੰਨ ਲੋਕ ਇਕ ਸਕੂਟਰ 'ਤੇ 73 ਬਟਾਲੀਅਨ ਦੇ ਨਾਕਾ ਵੱਲ ਜਾ ਰਹੇ ਸੀ, ਉਹ ਬਗੈਰ ਹੈਲਮੇਟ ਦੇ ਸਨ ਅਤੇ ਉਨ੍ਹਾਂ ਨੂੰ ਰੋਕਿਆ ਗਿਆ। ਸਕੂਟਰੀ 'ਤੇ ਸਵਾਰ ਆਖਰੀ ਵਿਅਕਤੀ ਹੇਠਾਂ ਉਤਰਿਆ ਅਤੇ ਚਾਦਰ ਨੂੰ ਸੁੱਟਦੇ ਹਏ ਬੰਦੂਕ ਕੱਢ ਕੇ ਸੀ.ਆਰ.ਪੀ.ਐੱਫ. ਜਵਾਨ ਰਮੇਸ਼ ਰੰਜਨ ਦੇ ਸਿਰ 'ਤੇ ਗੋਲੀ ਮਾਰ ਦਿੱਤੀ। ਜਵਾਨ ਨੇ ਹਿੰਮਤ ਨਹੀਂ ਹਾਰੀ ਅਤੇ ਅੱਤਵਾਦੀਆਂ ਨੂੰ ਮੁੰਹਤੋੜ ਜਵਾਬ ਦਿੱਤਾ ਅਤੇ ਦੋ ਅੱਤਵਾਦੀਆਂ ਨੂੰ ਮਾਰ ਗਿਰਾਇਆ ਅਤੇ ਤੀਜੇ ਅੱਤਵਾਦੀ ਨੂੰ ਵੀ ਜ਼ਖਮੀ ਕਰ ਦਿੱਤਾ।'
ਸ਼ਹੀਦ ਸੀ.ਆਰ.ਪੀ.ਐੱਫ. ਕਾਂਸਟੇਬਲ ਜੀ.ਡੀ. ਰਮੇਸ਼ ਰੰਜਨ ਭੋਜਪੁਰ ਜ਼ਿਲੇ ਦੇ ਜਗਦੀਸ਼ ਥਾਣਾ ਖੇਤਰ ਦੇ ਦੇਵ ਟੋਲਾ ਨਿਵਾਸੀ ਸੀ। 3 ਸਾਲ ਪਹਿਲਾਂ ਕਾਫੀ ਧੂਮਧਾਮ ਨਾਲ ਉਸ ਦਾ ਵਿਆਹ ਹੋਇਆ ਸੀ। ਮਿਲੀ ਜਾਣਕਾਰੀ ਮੁਤਾਬਕ ਸ਼ਹੀਦ ਜਵਾਨ ਦੇ ਦੋ ਵੱਡੇ ਭਰਾ ਦਿੱਲੀ 'ਚ ਇੰਜੀਨੀਅਰ ਹਨ। ਉਨ੍ਹਾਂ ਦੇ ਪਿਤਾ ਜੀ ਰਾਧਾ ਮੋਹਨ ਸਿੰਘ ਰਿਟਾਇਰਡ ਸਬ ਇੰਸਪੈਕਟਰ ਹਨ।
ਸ਼ਹੀਦ ਰਮੇਸ਼ ਰੰਜਨ ਦੀ ਮ੍ਰਿਤਕ ਦੇਹ ਅੱਜ ਸਵੇਰੇ ਪਟਨਾ ਏਅਰਪੋਰਟ ਪਹੁੰਚਿਆ, ਜਿਥੇ ਸ਼ਹੀਦ ਨੂੰ ਸਲਾਮੀ ਦੇਣ ਦੇ ਬਾਅਦ ਸ਼ਰਧਾਂਜਲੀ ਦਿੱਤੀ ਗਈ। ਉਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਭੋਜਪੁਰ ਜ਼ਿਲਾ ਦੇ ਜਗਦੀਸ਼ਪੁਰ ਪ੍ਰਖੰਡ ਦੇ ਤਹਿਤ ਪੈਂਦੇ ਜੱਦੀ ਰਿਹਾਇਸ਼ ਦੇਵ ਟੋਲਾ ਪਿੰਡ ਲਈ ਰਵਾਨਾ ਕਰ ਦਿੱਤਾ ਗਿਆ, ਜਿਥੇ ਰਾਜ ਸਨਮਾਨ ਨਾਲ ਉਸ ਦੇ ਅੰਤਿਮ ਸੰਸਕਾਰ ਕੀਤਾ ਗਿਆ।


Inder Prajapati

Content Editor

Related News