ਜੰਮੂ-ਕਸ਼ਮੀਰ: ਸ਼ੋਪੀਆਂ ’ਚ ਗੱਡੀ ਅੰਦਰ ਧਮਾਕਾ, 3 ਫ਼ੌਜੀ ਜਵਾਨ ਜ਼ਖਮੀ

Thursday, Jun 02, 2022 - 11:00 AM (IST)

ਜੰਮੂ-ਕਸ਼ਮੀਰ: ਸ਼ੋਪੀਆਂ ’ਚ ਗੱਡੀ ਅੰਦਰ ਧਮਾਕਾ, 3 ਫ਼ੌਜੀ ਜਵਾਨ ਜ਼ਖਮੀ

ਜੰਮੂ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ’ਚ ਵੀਰਵਾਰ ਨੂੰ ਇਕ ਗੱਡੀ ’ਚ ਧਮਾਕਾ ਹੋਣ ਨਾਲ 3 ਫ਼ੌਜੀ ਜਵਾਨ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਕਸ਼ਮੀਰ ਦੇ ਪੁਲਸ ਜਨਰਲ ਡਾਇਰੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਧਮਾਕੇ ਦੇ ਸਬੰਧ ’ਚ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਟਵੀਟ ਕੀਤਾ, ‘‘ਸ਼ੋਪੀਆਂ ਦੇ ਸਿਡੋਵ ’ਚ ਕਿਰਾਏ ’ਤੇ ਲਏ ਗਏ ਇਕ ਵਾਹਨ ’ਚ ਧਮਾਕਾ ਹੋ ਗਿਆ, ਜਿਸ ਨਾਲ 3 ਫ਼ੌਜੀ ਜਵਾਨ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।’’

ਵਿਜੇ ਕੁਮਾਰ ਮੁਤਾਬਕ ਇਸ ਗੱਲ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਧਮਾਕਾ ਗ੍ਰਨੇਡ ਨਾਲ ਹੋਇਆ ਜਾਂ ਵਾਹਨ ਦੇ ਅੰਦਰ ਪਹਿਲਾਂ ਤੋਂ ਹੀ ਵਿਸਫੋਟਕ ਰੱਖਿਆ ਗਿਆ ਸੀ ਜਾਂ ਬੈਟਰੀ ’ਚ ਖਰਾਬੀ ਦੇ ਚੱਲਦੇ ਇਹ ਧਮਾਕਾ ਹੋਇਆ।


author

Tanu

Content Editor

Related News