ਵੱਡੀ ਖ਼ਬਰ : 3 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ਦੌਰਾਨ ਹੋਇਆ ਵੱਡਾ ਖ਼ੁਲਾਸਾ
Friday, Jan 24, 2025 - 03:12 PM (IST)
ਵਡੋਦਰਾ : ਗੁਜਰਾਤ ਦੇ ਵਡੋਦਰਾ ਸ਼ਹਿਰ ਦੇ ਇੱਕ ਵਿਦਿਅਕ ਸੰਸਥਾ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਸੂਚਨਾ ਮਿਲੀ ਹੈ। ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਸਕੂਲਾਂ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰਨ 'ਤੇ ਇਹ ਧਮਕੀ ਬਾਅਦ ਵਿੱਚ ਝੂਠੀ ਸਾਬਤ ਹੋਈ। ਇਸ ਗੱਲ ਦਾ ਖ਼ੁਲਾਸਾ ਅਧਿਕਾਰੀਆਂ ਵਲੋਂ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਧਮਕੀ ਭਰੇ ਈਮੇਲ ਮਿਲਣ ਤੋਂ ਬਾਅਦ ਤਿੰਨੋਂ ਸਕੂਲਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਸਕੂਲਾਂ ਵਿੱਚੋਂ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ।
ਇਹ ਵੀ ਪੜ੍ਹੋ - IIT ਬਾਬਾ ਤੋਂ ਬਾਅਦ ਮਹਾਕੁੰਭ 'ਚ ਛਾਏ 'ਪਹਿਲਵਾਨ ਬਾਬਾ', ਫਿਟਨੈਸ ਤੇ ਡੋਲੇ ਦੇਖ ਲੋਕ ਹੋਏ ਹੈਰਾਨ
ਇੱਕ ਅਧਿਕਾਰੀ ਦੇ ਅਨੁਸਾਰ ਨਵਰਚਨਾ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਨੇ ਪੁਲਸ ਕੰਟਰੋਲ ਰੂਮ ਨੂੰ ਭਾਇਲੀ-ਵਾਸਨਾ ਰੋਡ 'ਤੇ ਸਥਿਤ ਸਕੂਲ ਦੇ ਅਧਿਕਾਰਤ ਈਮੇਲ 'ਤੇ ਭੇਜੇ ਗਏ ਬੰਬ ਦੀ ਧਮਕੀ ਬਾਰੇ ਸੂਚਿਤ ਕੀਤਾ ਸੀ। ਜਾਣਕਾਰੀ ਮਿਲਣ ਤੋਂ ਬਾਅਦ ਵਡੋਦਰਾ ਪੁਲਸ ਨੇ ਸ਼ੁੱਕਰਵਾਰ ਸਵੇਰੇ ਕਾਰਵਾਈ ਕੀਤੀ। ਵਡੋਦਰਾ ਦੇ ਸਹਾਇਕ ਪੁਲਸ ਕਮਿਸ਼ਨਰ (ਏ.ਸੀ.ਪੀ.) ਜੀ.ਬੀ. ਬੰਭਾਨੀਆ ਨੇ ਕਿਹਾ, "ਵਡੋਦਰਾ ਵਿੱਚ ਨਵਰਚਨਾ ਸਿੱਖਿਆ ਸੰਸਥਾਨ ਦੇ ਦੋ ਹੋਰ ਸਕੂਲ ਵੀ ਹਨ। ਪੁਲਸ ਨੇ ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ ਸਕੁਐਡ (ਬੀਡੀਡੀਐਸ), ਡੌਗ ਸਕੁਐਡ ਅਤੇ ਸਾਈਬਰ ਕ੍ਰਾਈਮ ਬ੍ਰਾਂਚ ਦੇ ਨਾਲ ਮਿਲ ਕੇ ਇਨ੍ਹਾਂ ਤਿੰਨਾਂ ਸਕੂਲਾਂ ਵਿੱਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਸੀ।''
ਇਹ ਵੀ ਪੜ੍ਹੋ - ਵੱਡੀ ਖ਼ਬਰ : 4 ਦਿਨ ਬੰਦ ਰਹਿਣਗੇ ਠੇਕੇ, ਹੋਟਲਾਂ ਤੇ ਰੈਸਟੋਰੈਂਟਾਂ 'ਚ ਵੀ ਨਹੀਂ ਮਿਲੇਗੀ ਸ਼ਰਾਬ
ਅਧਿਕਾਰੀ ਨੇ ਕਿਹਾ ਕਿ ਈਮੇਲ ਇੱਕ ਅਣਜਾਣ ਆਈਡੀ ਤੋਂ ਭੇਜੀ ਗਈ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਨਵਰਚਨਾ ਸਕੂਲ ਦੀ ਡਰੇਨੇਜ ਲਾਈਨ ਵਿੱਚ ਬੰਬ ਰੱਖਿਆ ਗਿਆ ਸੀ।