ਚੋਰੀ ਦੇ ਦੋਸ਼ 'ਚ ਲੋਕਾਂ ਨੇ 3 ਵਿਅਕਤੀਆਂ ਨੂੰ ਨੰਗਾ ਕਰਕੇ ਕੁੱਟਿਆ

07/15/2018 5:56:59 PM

ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਇਕ ਟ੍ਰਾਂਸਪੋਰਟਰ ਅਤੇ ਉਸ ਦੇ ਦੋਸਤ ਵੱਲੋਂ ਤਿੰਨ ਕਰਮਚਾਰੀਆਂ ਨੂੰ ਨੰਗਾ ਕਰਕੇ, ਉਨ੍ਹਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਨ੍ਹਾਂ ਤਿੰਨ ਲੋਕਾਂ ਦੀ ਕੁੱਟਮਾਰ ਹੋਈ ਹੈ, ਉਨ੍ਹਾਂ 'ਤੇ 120 ਲੀਟਰ ਡੀਜ਼ਲ ਚੋਰੀ ਕਰਨ ਦਾ ਦੋਸ਼ ਹੈ। ਮਾਮਲਾ 11 ਜੁਲਾਈ ਦੀ ਰਾਤ ਦਾ ਹੈ, ਜਿਨ੍ਹਾਂ ਤਿੰਨ ਲੋਕਾਂ ਦੀ ਕੁੱਟਮਾਰ ਹੋਈ ਉਨ੍ਹਾਂ ਨੇ ਇਸ ਮਾਮਲੇ ਦੀ ਐੱਫ.ਆਈ.ਆਰ. ਦਰਜ ਨਹੀਂ ਕਰਵਾਈ ਪਰ ਜਦੋਂ ਇਸ ਘਟਨਾ ਦਾ ਵੀਡੀਓ ਵਾਇਰਲ ਹੋਇਆ ਤਾਂ ਉਦੋਂ ਪੁਲਸ ਹਰਕਤ 'ਚ ਆਈ। ਕੁੱਟਮਾਰ ਕਰਨ ਵਾਲੇ ਦੋਸ਼ੀਆਂ ਦੀ ਪਛਾਣ ਟਰਾਂਸਪੋਰਟਰ ਗੁੱਡੂ ਸ਼ਰਮਾ ਅਤੇ ਸ਼ੇਰੂ ਦੇ ਰੂਪ 'ਚ ਹੋਈ ਹੈ ਜੋ ਕਿ ਜਬਲਪੁਰ ਦੇ ਰਹਿਣ ਵਾਲੇ ਹਨ। ਦੋਵੇਂ ਫਰਾਰ ਹਨ ਅਤੇ ਪੁਲਸ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ। ਪੀੜਤਾਵਾਂ ਦੀ ਪਛਾਣ ਸੁਰੇਸ਼ ਠਾਕੁਰ, ਆਸ਼ੀਸ਼ ਗੋਂਡ ਅਤੇ ਗੋਲੂ ਠਾਕੁਰ ਦੇ ਰੂਪ 'ਚ ਹੋਈ ਹੈ। ਸਾਰੇ ਪੀੜਤ ਮੰਡਲ ਜ਼ਿਲੇ ਦੇ ਰਹਿਣ ਵਾਲੇ ਹਨ।


Related News