3 ਪਦਮ ਵਿਭੂਸ਼ਨ, 9  ਪਦਮ ਭੂਸ਼ਨ ਅਤੇ 73 ਹਸਤੀਆਂ ਪਦਮਸ਼੍ਰੀ ਨਾਲ ਸਨਮਾਨਿਤ

03/21/2018 9:19:24 AM

ਨਵੀਂ ਦਿੱਲੀ — ਰਾਸ਼ਟਰਪਤੀ ਭਵਨ ਵਿਖੇ ਮੰਗਲਵਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ।  
ਇਨ੍ਹਾਂ ਵਿਚੋਂ 3 ਵਿਅਕਤੀਆਂ ਨੂੰ ਪਦਮ ਵਿਭੂਸ਼ਨ, 9 ਨੂੰ ਪਦਮ ਭੂਸ਼ਨ ਅਤੇ 73 ਨੂੰ ਪਦਮਸ਼੍ਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।  ਮੰਗਲਵਾਰ   ਕੁਲ 41 ਨੂੰ ਸਨਮਾਨਿਤ ਕੀਤਾ ਗਿਆ।  ਬਾਕੀ ਨੂੰ 2 ਅਪ੍ਰੈਲ ਨੂੰ ਸਨਮਾਨਿਤ ਕੀਤਾ ਜਾਵੇਗਾ। ਮੰਨੇ-ਪ੍ਰਮੰਨੇ ਸੰਗੀਤਕਾਰ ਇਲਯਾ ਰਾਜਾ, ਹਿੰਦੂਤਵ ਵਿਚਾਰਕ ਪ੍ਰਮੇਸ਼ਤਰਨ ਅਤੇ ਟੈਨਿਸ ਖਿਡਾਰੀ  ਸੋਮਦੇਵ ਨੂੰ  ਇਹ ਪੁਰਸਕਾਰ ਪ੍ਰਦਾਨ ਕੀਤੇ ਗਏ। ਇਸ ਵਾਰ 14 ਔਰਤਾਂ ਨੂੰ ਵੀ ਪਦਮਪੁਰਸਕਾਰ ਦਿੱਤਾ ਜਾ ਰਿਹਾ ਹੈ। 3 ਹਸਤੀਆਂ  ਨੂੰ   ਮਰਨ ਉਪਰੰਤ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ।

 

 

 

 

 

 

 

 

 

 

 

 

 

 

 

 

 

 

 

 

 

 


Related News