ਕੋਰੋਨਾ ਦਾ ਬਹਾਦਰੀ ਨਾਲ ਮੁਕਾਬਲਾ ਕਰ ਰਹੀ ਇੰਦੌਰ ਦੀ 3 ਮਹੀਨਿਆਂ ਦੀ ਬੱਚੀ
Sunday, Apr 12, 2020 - 06:53 PM (IST)

ਇੰਦੌਰ- ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਸਥਾਨਕ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਪਿਛਲੇ 8 ਦਿਨਾਂ ਤੋਂ ਦਾਖਲ ਸਿਰਫ 3 ਮਹੀਨਿਆਂ ਦੀ ਇਕ ਬੱਚੀ ਕੋਵਿਡ-19 ਦਾ ਬਹਾਦਰੀ ਨਾਲ ਮੁਕਾਬਲਾ ਕਰ ਰਹੀ ਹੈ ਅਤੇ ਵਾਇਰਸ ਮੁਕਤ ਹੋਣ ਦੀ ਦਿਸ਼ਾ ’ਚ ਤੇਜ਼ੀ ਨਾਲ ਵਧ ਰਹੀ ਹੈ। ਜਲਦ ਹੀ ਉਸ ਦੇ ਠੀਕ ਹੋ ਜਾਣ ਅਤੇ ਹਸਪਤਾਲ ਤੋਂ ਛੁੱਟੀ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਸ਼੍ਰੀ ਅਰਬਿੰਦੋ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਸੈਮਸ) ’ਚ ਛਾਤੀ ਰੋਗ ਵਿਭਾਗ ਦੇ ਮੁਖੀ ਡਾ. ਰਵੀ ਡੋਸੀ ਨੇ ਐਤਵਾਰ ਨੂੰ ਦੱਸਿਆ ਕਿ ਸਾਡੇ ਹਸਪਤਾਲ ’ਚ ਦਾਖਲ ਇਹ ਬੱਚੀ ਸਭ ਤੋਂ ਘੱਟ ਉਮਰ ਦੀ ਮਰੀਜ਼ ਹੈ। ਉਨ੍ਹਾਂ ਕਿਹਾ ਕਿ ਬੱਚੀ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਸੰਪਰਕ ’ਚ ਆਉਣ ਕਾਰਣ ਕੋਵਿਡ-19 ਤੋਂ ਇਨਫੈਕਟਿਡ ਹੋਈ ਸੀ। ਉਨ੍ਹਾਂ ਦੱਸਿਆ ਕਿ ਇਲਾਜ ਦੌਰਾਨ ਬੱਚੀ ਦੀ ਸਿਹਤ ਠੀਕ ਹੈ ਅਤੇ ਇਸ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ।