ਬੁਲੰਦਸ਼ਹਿਰ ’ਚ ਤਿੰਨ ਬੱਚਿਆਂ ਦੀ ਗੋਲੀ ਮਾਰ ਕੇ ਹੱਤਿਆ, ਲਾਸ਼ਾਂ ਖੂਹ ’ਚ ਸੁੱਟੀਆਂ
Saturday, May 25, 2019 - 06:23 PM (IST)

ਬੁਲੰਦਸ਼ਹਿਰ— ਬੁਲੰਦਸ਼ਹਿਰ ਦੇ ਸਲੇਮਪੁਰ ਇਲਾਕੇ ’ਚ ਇਕੋ ਪਰਿਵਾਰ ਦੇ ਤਿੰਨ ਬੱਚਿਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਪਿੱਛੋਂ ਲਾਸ਼ਾਂ ਇਕ ਖੂਹ ’ਚ ਸੁੱਟ ਦਿੱਤੀਆਂ ਗਈਆਂ । ਪੁਲਸ ਨੇ ਸ਼ਨੀਵਾਰ ਸਵੇਰੇ ਇਹ ਲਾਸ਼ਾਂ ਖੂਹ ’ਚੋਂ ਬਰਾਮਦ ਕਰ ਲਈਆਂ। ਮਾਮਲੇ ’ਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਦੋ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ।
ਐੱਸ.ਐੱਸ.ਪੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਰੋਜ਼ਾ ਇਫ਼ਤਾਰ ’ਚ ਨਾ ਸੱਦੇ ਜਾਣ ਕਾਰਨ ਨਾਰਾਜ਼ ਇਕ ਰਿਸ਼ਤੇਦਾਰ ਨੇ ਹੀ ਇਨ੍ਹਾਂ ਤਿੰਨਾਂ ਬੱਚਿਆਂ ਦੀ ਹੱਤਿਆ ਕੀਤੀ। ਸੂਬੇ ਦੇ ਚੋਟੀ ਦੇ ਪੁਲਸ ਅਧਿਕਾਰੀਆਂ ਨੇ ਸ਼ਹਿਰ ਦੀ ਪੁਲਸ ਦੀ ਜਵਾਬ ਤਲਬੀ ਕੀਤੀ ਹੈ ਤਿੰਨਾਂ ਬੱਚਿਆਂ ਨੂੰ ਕਤਲ ਕਰਨ ਪਿੱਛੋਂ ਲਾਸ਼ਾਂ ਨੂੰ ਕਈ ਮੀਲ ਦੂਰ ਖੂਹ ’ਚ ਸੁੱਟਣ ਦੌਰਾਨ ਪੁਲਸ ਦੇ ਕਿਸੇ ਵੀ ਮੁਲਾਜਮ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗਾ । ਇਸ ਨੂੰ ਸਥਾਨਕ ਪੁਲਸ ਦੀ ਵੱਡੀ ਨਾਕਾਮੀ ਦੱਸਿਆ ਜਾ ਰਿਹਾ ਹੈ। ਐੱਸ.ਐੱਸ.ਪੀ ਮੁਤਾਬਕ ਪੁਲਸ ਨੂੰ ਘਟਨਾ ਵਾਪਰਨ ਤੋਂ ਕਈ ਘੰਟਿਆਂ ਬਾਅਦ ਇਸ ਦੀ ਜਾਣਕਾਰੀ ਮਿਲੀ ।