ਰਾਜੌਰੀ ’ਚ ਕੰਟਰੋਲ ਰੇਖਾ ਨੇੜੇ ਮਿਲੇ ਮੋਰਟਾਰ ਦੇ 3 ਜ਼ਿੰਦਾ ਗੋਲੇ, ਸੁਰੱਖਿਆ ਬਲਾਂ ਨੇ ਕੀਤੇ ਨਕਾਰਾ
Monday, Jun 08, 2026 - 08:27 PM (IST)
ਜੰਮੂ/ਨੌਸ਼ਹਿਰਾ, (ਏਜੰਸੀ, ਰਮੇਸ਼)-ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਵਿਚ ਕੰਟਰੋਲ ਰੇਖਾ (ਐੱਲ. ਓ. ਸੀ.) ਦੇ ਨੇੜੇ ਸੋਮਵਾਰ ਨੂੰ 2 ਵੱਖ-ਵੱਖ ਥਾਵਾਂ ਤੋਂ ਮੋਰਟਾਰ ਦੇ 3 ਗੋਲੇ ਬਰਾਮਦ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਝਾਂਘਰ ਜੰਗਲਾਤ ਖੇਤਰ ਵਿਚ 2 ਮੋਰਟਾਰ ਗੋਲਿਆਂ ਦਾ ਪਤਾ ਲੱਗਿਆ, ਜਦੋਂ ਕਿ ਨੌਸ਼ਹਿਰਾ ਸੈਕਟਰ ਦੇ ਮਕਰੀ ਪਿੰਡ ਵਿਚ ਇਕ ਸੁੰਨਸਾਨ ਥਾਂ ’ਤੇ ਇਕ ਮੋਰਟਾਰ ਗੋਲਾ ਮਿਲਿਆ। ਉਨ੍ਹਾਂ ਦੱਸਿਆ ਕਿ ਫ਼ੌਜ ਦੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਤਿੰਨੋਂ ਗੋਲੇ ਸੁਰੱਖਿਅਤ ਤਰੀਕੇ ਨਾਲ ਨਕਾਰਾ ਕਰ ਦਿੱਤੇ।
ਇਕ ਹੋਰ ਘਟਨਾ ਵਿਚ ਪੁਲਸ ਨੇ ਸੋਮਵਾਰ ਨੂੰ ਸਾਂਬਾ ਜ਼ਿਲੇ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਢਾਕੀ ਨਾਲੇ ਤੋਂ ਹਵਾਈ ਜਹਾਜ਼ ਦੀ ਸ਼ਕਲ ਦਾ ਇਕ ਗੁਬਾਰਾ ਬਰਾਮਦ ਕੀਤਾ, ਜਿਸ ਉੱਤੇ ਪੀ. ਆਈ. ਏ. (ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼) ਦਾ ਨਿਸ਼ਾਨ ਸੀ। ਅਧਿਕਾਰੀਆਂ ਨੇ ਦੱਸਿਆ ਕਿ ਚਿੱਟੇ ਅਤੇ ਹਰੇ ਰੰਗ ਦਾ ਇਹ ਗੁਬਾਰਾ ਪਿੰਡ ਵਾਸੀਆਂ ਨੂੰ ਨਜ਼ਰ ਆਇਆ ਸੀ ਅਤੇ ਬਾਅਦ ਵਿਚ ਸਥਾਨਕ ਥਾਣੇ ਦੀ ਇਕ ਟੀਮ ਨੇ ਇਸ ਨੂੰ ਜ਼ਬਤ ਕਰ ਲਿਆ। ਜੰਮੂ-ਕਸ਼ਮੀਰ ਵਿਚ ਸਰਹੱਦੀ ਖੇਤਰਾਂ ਦੇ ਪਿੰਡਾਂ ਵਿਚ ਅਜਿਹੇ ਗੁਬਾਰੇ ਅਕਸਰ ਸਰਹੱਦ ਪਾਰ ਤੋਂ ਆ ਜਾਂਦੇ ਹਨ ਅਤੇ ਲਗਾਤਾਰ ਬਰਾਮਦ ਕੀਤੇ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
