ਇਸ ਦੇਸ਼ ਦੀਆਂ ਕੁੜੀਆਂ ਨਾਲ ਵਿਆਹ ਕਰਨ ''ਤੇ ਹਰ ਮਹੀਨੇ ਮਿਲਣਗੇ 3 ਲੱਖ ਰੁਪਏ
Friday, Sep 29, 2017 - 10:38 PM (IST)

ਵਿੱਕ — ਵਿਆਹ ਨੂੰ ਲੈ ਕੇ ਅੱਜ ਕੱਲ ਨੌਜਵਾਨ ਪੀੜੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਹੈ ਅਤੇ ਵਿਆਹ ਦਾ ਨਾਂ ਸੁਣਦੇ ਹੀ ਉਨ੍ਹਾਂ ਨੂੰ ਬੁਖਾਰ ਹੋ ਜਾਂਦਾ ਹੈ। ਨੌਜਵਾਨ ਪੀੜੀ ਨੂੰ ਅਜਿਹਾ ਲੱਗਦਾ ਹੈ ਕਿ ਵਿਆਹ ਦੇ ਬੰਧਨ 'ਚ ਜਦੋਂ ਬੰਨ ਜਾਓ ਤਾਂ ਉਹ ਇਕ ਕਮਰੇ 'ਚ ਬੰਦ ਹੋ ਜਾਂਦੇ ਹਨ।
ਪਰ ਇਹ ਵੀ ਕਿਹਾ ਜਾਂਦਾ ਹੈ ਕਿ ਵਿਆਹ ਇਕ ਅਜਿਹਾ ਲੱਡੂ ਹੈ ਜਿਹੜਾ ''ਖਾਵੇ ਉਹ ਪਛਤਾਵੇ ਅਤੇ ਜਿਹੜਾ ਨਾ ਖਾਵੇ ਉਹ ਲਲਚਾਵੇ।'' ਆਈਸਲੈਂਡ ਦੀ ਸਰਕਾਰ ਨੇ ਅਜਿਹਾ ਆਫਰ ਕੱਢਿਆ ਹੈ ਜਿਸ ਨੂੰ ਸੁਣ ਕੇ ਅਜਿਹੀ ਸੋਚ ਰੱਖਣ ਵਾਲੇ ਮੁੰਡੇ ਵਿਆਹ ਦੇ ਲਈ ਦੌੜੇ ਜਾਣਗੇ।
ਜੇਕਰ ਤੁਸੀਂ ਇਥੇ ਕਿਸੇ ਕੁੜੀ ਨਾਲ ਵਿਆਹ ਕਰਦੇ ਹੋ ਤਾਂ ਇਥੋਂ ਦੀ ਸਰਕਾਰ ਤੁਹਾਨੂੰ ਹਰ ਮਹੀਨੇ 3 ਲੱਖ ਰੁਪਏ ਤਨਖਾਹ ਵੱਜੋਂ ਅਤੇ ਇਸ ਦੇਸ਼ ਦੀ ਨਾਗਰਿਕਤਾ ਵੀ ਫ੍ਰੀ ਦੇਵੇਗੀ। ਇਥੇ ਮਰਦਾਂ ਦੀ ਗਿਣਤੀ ਬਹੁਤ ਘਟ ਹੈ। ਜਿਸ ਕਾਰਨ ਇਥੋਂ ਦੀ ਸਰਕਾਰ ਇਹ ਕਦਮ ਚੁੱਕਣਾ ਪਿਆ। ਇਹ ਸਾਰੀਆਂ ਗੱਲਾਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਸਨ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਗੱਲ ਕੁਝ ਹੋਰ ਹੀ ਨਿਕਲੀ।
ਇਸ ਚਰਚਾ ਦੀ ਸ਼ੁਰੂਆਤ 'ਦਿ ਸਪਿਰੀਟ ਵਹਿਸਪਰਸ' ਨਾਂ ਦੇ ਬਲਾਗ ਨਾਲ ਹੋਈ ਜਿਸ 'ਚ ਇਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ ਹੋਇਆ ਸੀ। ਇਸ ਤੋਂ ਬਾਅਦ ਆਈਸਲੈਂਡ ਦੀਆਂ ਕੁੜੀਆਂ ਨੇ ਦੂਜੇ ਦੇਸ਼ਾਂ ਦੇ ਮੁੰਡਿਆ ਨੂੰ ਫੇਸਬੁੱਕ ਦੇ ਜ਼ਰੀਏ ਕਨੈਕਟ ਕਰਨਾ ਸ਼ੁਰੂ ਕਰ ਦਿੱਤਾ। ਪਰ ਜਿਵੇਂ ਹੀ ਆਈਸਲੈਂਡ ਦੀ ਸਰਕਾਰ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਇਸ ਨੂੰ ਸਿਰੇ ਤੋਂ ਨਕਾਰ ਦਿੱਤਾ।