ਟਰੈਕਟਰ-ਟਰਾਲੀ ਨਾਲ SUV ਦੀ ਟੱਕਰ ''ਚ 3 ਦੀ ਮੌਤ, 5 ਜ਼ਖਮੀ

Saturday, Sep 28, 2024 - 10:53 PM (IST)

ਟਰੈਕਟਰ-ਟਰਾਲੀ ਨਾਲ SUV ਦੀ ਟੱਕਰ ''ਚ 3 ਦੀ ਮੌਤ, 5 ਜ਼ਖਮੀ

ਛਤਰਪੁਰ — ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲੇ 'ਚ ਸ਼ਨੀਵਾਰ ਨੂੰ ਇਕ SUV ਦੇ ਟਰੈਕਟਰ-ਟਰਾਲੀ ਨਾਲ ਟਕਰਾ ਜਾਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਵਧੀਕ ਪੁਲਸ ਸੁਪਰਡੈਂਟ (ਏ.ਐਸ.ਪੀ.) ਵਿਕਰਮ ਸਿੰਘ ਨੇ ਦੱਸਿਆ ਕਿ ਛਤਰਪੁਰ ਜ਼ਿਲ੍ਹਾ ਹੈੱਡਕੁਆਰਟਰ ਤੋਂ 12 ਕਿਲੋਮੀਟਰ ਦੂਰ ਖਜੂਰਾਹੋ ਰੋਡ 'ਤੇ ਮੀਂਹ ਤੋਂ ਬਚਣ ਲਈ ਛੇ ਲੋਕ ਸੜਕ ਕਿਨਾਰੇ ਖੜ੍ਹੀ ਇੱਕ ਟਰਾਲੀ ਹੇਠਾਂ ਸ਼ਰਨ ਲੈ ਰਹੇ ਸਨ।

ਮ੍ਰਿਤਕਾਂ ਵਿੱਚ ਐਸ.ਯੂ.ਵੀ. ਡਰਾਈਵਰ ਸ਼ਕਤੀ ਸਿੰਘ (50), ਧਰਮਿੰਦਰ ਸਿੰਘ (55) ਅਤੇ ਨਤੀ ਰਾਜਾ (35) ਸ਼ਾਮਲ ਹਨ। ਇਹ ਲੋਕ ਟਰਾਲੀ ਦੇ ਹੇਠਾਂ ਬੈਠੇ ਸਨ। ਉਨ੍ਹਾਂ ਦੱਸਿਆ ਕਿ ਇੱਕ ਚਾਰ ਸਾਲਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਬਿਹਤਰ ਇਲਾਜ ਲਈ ਗਵਾਲੀਅਰ ਰੈਫ਼ਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹੋਰ ਲੋਕ ਮਾਮੂਲੀ ਜ਼ਖ਼ਮੀ ਹੋਏ ਹਨ।
 


author

Inder Prajapati

Content Editor

Related News