ਗਗਰੇਟ ’ਚ ਟਰੱਕ ਹੇਠਾਂ ਆਏ ਹਮੀਰਪੁਰ ਦੇ 3 ਪੁਲਸ ਜਵਾਨਾਂ ਦੀ ਮੌਤ

Friday, Sep 24, 2021 - 05:23 PM (IST)

ਗਗਰੇਟ ’ਚ ਟਰੱਕ ਹੇਠਾਂ ਆਏ ਹਮੀਰਪੁਰ ਦੇ 3 ਪੁਲਸ ਜਵਾਨਾਂ ਦੀ ਮੌਤ

ਗਗਰੇਟ/ਨੰਗਲ,(ਬ੍ਰਿਜ, ਗੁਰਭਾਗ)– ਗਗਰੇਟ-ਹੁਸ਼ਿਆਰਪੁਰ ਸੜਕ ’ਤੇ ਚੈਕ ਪੋਸਟ ਤੋਂ 150 ਮੀਟਰ ਪਿੱਛੇ ਆਸ਼ਾ ਦੇਵੀ ’ਚ ਬੁੱਧਵਾਰ ਰਾਤ 10.30 ਵਜੇ ਬਾਈਕ ਸਵਾਰ 3 ਪੁਲਸ ਮੁਲਾਜ਼ਮਾਂ ਨੂੰ ਇਕ ਟਰੱਕ ਨੇ ਕੁਚਲ ਦਿੱਤਾ। ਹਾਦਸੇ ’ਚ ਤਿੰਨਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਟਰੱਕ ਚਾਲਕ ਫਰਾਰ ਹੋ ਗਿਆ, ਜਿਸ ਨੂੰ ਪੁਲਸ ਨੇ ਵੀਰਵਾਰ ਸਵੇਰੇ ਨਾਦੌਨ ’ਚ ਗ੍ਰਿਫਤਾਰ ਕੀਤਾ।

ਹਮੀਰਪੁਰ ਜ਼ਿਲੇ ਦੇ ਨਿਵਾਸੀ ਤਿੰਨੋਂ ਜਵਾਨ ਚੌਥੀ ਇੰਡੀਅਨ ਰਿਜ਼ਰਵ ਬਟਾਲੀਅਨ ਜੰਗਲਬੇਰੀ ’ਚ ਤਾਇਨਾਤ ਸਨ। ਤਿੰਨੋਂ ਪੁਲਸ ਮੁਲਾਜ਼ਮ ਇਕ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਸ਼ਾ ਦੇਵੀ ਵਿਚ ਸਥਿਤ ਪੁਲਸ ਚੈਕ ਪੋਸਟ ’ਤੇ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਵਿਸ਼ਾਲ (22) ਪਿੰਡ ਝੰਡਵੀ, ਮਨੋਜ ਕੁਮਾਰ (23) ਪਿੰਡ ਪਿੱਦਣ ਅਤੇ ਸ਼ੁੱਭਮ (24) ਨਿਵਾਸੀ ਬਡਸਰ ਦੇ ਰੂਪ ’ਚ ਹੋਈ ਹੈ। ਇਹ ਸਾਰੇ 2 ਦਿਨ ਪਹਿਲਾਂ ਹੀ ਇਥੇ ਡਿਊਟੀ ਦੇਣ ਪਹੁੰਚੇ ਸਨ।


author

Rakesh

Content Editor

Related News