NGT ਦੀ ਵੱਡੀ ਕਾਰਵਾਈ, 3 ਕਰੱਸ਼ਰ ਜ਼ੋਨ ''ਤੇ ਲਗਾਇਆ ਜ਼ੁਰਮਾਨਾ

12/05/2019 3:03:51 PM

ਗੁਰੂਗ੍ਰਾਮ—ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਅਚਾਨਕ ਮਾਰੇ ਛਾਪੇ ਦੌਰਾਨ ਰਾਏਸੀਨਾ ਅਤੇ ਨੌਰੰਗਪੁਰ 'ਚ ਚੱਲਦੇ ਮਿਲੇ 3 ਕ੍ਰੱਸ਼ਰਾਂ 'ਤੇ 10-10 ਲੱਖ ਰੁਪਏ ਦਾ ਜ਼ੁਰਮਾਨਾ ਲਗਾ ਦਿੱਤਾ। ਕ੍ਰੱਸ਼ਰ ਸੰਚਾਲਕਾਂ ਨੂੰ 1 ਹਫਤੇ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਜ਼ੁਰਮਾਨਾ ਨਾ ਭਰਨ 'ਤੇ ਏਅਰ ਪ੍ਰਦੂਸ਼ਣ ਐਕਟ ਤਹਿਤ ਇਨ੍ਹਾਂ ਖਿਲਾਫ ਵਾਤਾਵਰਣ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਐੱਨ.ਸੀ.ਆਰ 'ਚ ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਕ੍ਰੱਸ਼ਰ ਦੇ ਸੰਚਾਲਨ 'ਤੇ ਰੋਕ ਲਗਾਈ ਸੀ। ਰੋਕ ਦੇ ਬਾਵਜੂਦ ਰਾਏਸੀਨਾ ਅਤੇ ਨੌਰੰਗਪੁਰ 'ਚ ਕ੍ਰੱਸ਼ਰ ਦਾ ਸੰਚਾਲਨ ਕੀਤਾ ਜਾ ਰਿਹਾ ਸੀ। ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸ਼ਿਕਾਇਤ ਮਿਲੀ ਸੀ ਕਿ ਦਿਨ ਦੇ ਸਮੇਂ ਤਾਂ ਇਹ ਕ੍ਰੱਸ਼ਰ ਜ਼ੋਨ ਬੰਦ ਰਹਿੰਦੇ ਹਨ ਪਰ ਰਾਤ ਨੂੰ ਇਨ੍ਹਾਂ ਨੂੰ ਚਲਾਇਆ ਜਾਂਦਾ ਹੈ। ਇਸ ਕਾਰਨ ਪ੍ਰਦੂਸ਼ਣ ਪੱਧਰ ਵੱਧ ਰਿਹਾ ਹੈ। ਮੰਗਲਵਾਰ ਦੇਰ ਰਾਤ 12 ਵਜੇ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਨਵਨੀਤ ਭਾਰਦਵਾਜ ਅਤੇ ਵਿਨੇਸ਼ ਕ੍ਰਿਸ਼ਣਾ ਨੇ ਇਨ੍ਹਾਂ ਦੋਵਾਂ ਪਿੰਡਾਂ ਦਾ ਨਿਰੀਖਣ ਕੀਤਾ। ਜਾਂਚ ਦੌਰਾਨ 3 ਕ੍ਰੱਸ਼ਰ ਚੱਲ ਰਹੇ ਸੀ, ਜਿਨ੍ਹਾਂ ਨੂੰ ਰਾਤ ਹੀ ਬੰਦ ਕਰਵਾਇਆ ਗਿਆ। ਬੁੱਧਵਾਰ ਸਵੇਰੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ 'ਤੇ ਇਨ੍ਹਾਂ 'ਤੇ 10-10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਦੋਬਾਰਾ ਇਹ ਚੱਲਦੇ ਮਿਲੇ ਤਾਂ ਦੁੱਗਣਾ ਜ਼ੁਰਮਾਨਾ ਕੀਤਾ ਜਾਵੇਗਾ ਅਤੇ ਉਨ੍ਹਾਂ ਖਿਲਾਫ ਐੱਫ.ਆਈ.ਆਰ. ਵੀ ਦਰਜ ਕਰਵਾਈ ਜਾਵੇਗੀ।


Iqbalkaur

Content Editor

Related News