ਚੇਨਈ ’ਚ ਪਰੇਡ ਗਰਾਊਂਡ ’ਤੇ ਹਵਾਈ ਫੌਜ ਦੇ 3 ਜਵਾਨ ਹੋਏ ਬੇਹੋਸ਼

Wednesday, Oct 09, 2024 - 05:14 AM (IST)

 ਚੇਨਈ - ਹਵਾਈ ਫੌਜ ਦੇ 3 ਜਵਾਨ ਮੰਗਲਵਾਰ ਨੂੰ ਇਥੇ ਹਵਾਈ ਫੌਜ ਸਟੇਸ਼ਨ ਤਾਂਬਰਮ ਵਿਚ ਵਰ੍ਹੇਗੰਢ ਪਰੇਡ ਵਿਚ ਹਿੱਸਾ ਲੈਣ ਦੌਰਾਨ ਜ਼ਿਆਦਾ ਥਕਾਵਟ ਕਾਰਨ ਬੇਹੋਸ਼ ਹੋ ਗਏ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਇਹ ਜਵਾਨ ਹਵਾਈ ਫੌਜ ਦੀ 92ਵੀਂ ਵਰ੍ਹੇਗੰਢ ਦੇ ਜਸ਼ਨ ਦੇ ਤਹਿਤ ਮਾਰਚ ਪਾਸਟ ਲਈ ਪਰੇਡ ਗਰਾਊਂਡ ’ਤੇ ਇਕੱਤਰ ਟੁਕੜੀ ਦਾ ਹਿੱਸਾ ਸਨ। ਤਿੰਨੇ ਜਵਾਨ ਮਾਰਚ ਪਾਸਟ ਲਈ ਇਕੱਠੇ ਹੋਣ ਦੇ ਕੁਝ ਹੀ ਦੇਰ ਬਾਅਦ ਬੇਹੋਸ਼ ਹੋ ਗਏ।  ਜਵਾਨਾਂ ਨੂੰ ਤੁਰੰਤ ਸਟ੍ਰੈਚਰ ’ਤੇ ਲਿਜਾਇਆ ਗਿਆ ਅਤੇ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਜਵਾਨਾਂ ਦੀ ਹਾਲਤ ਸਥਿਰ ਹੈ। 


Inder Prajapati

Content Editor

Related News