18 ਅਤੇ 25 ਦਿਨ ਦੇ ਬੱਚੇ ਵੀ ਕੋਰੋਨਾ ਦੀ ਚਪੇਟ ''ਚ, ਜ਼ਿਲ੍ਹੇ ''ਚ ਸਾਹਮਣੇ ਆਏ 29 ਨਵੇਂ ਮਾਮਲੇ

6/19/2020 12:48:53 AM

ਅੰਬਾਲਾ (ਅਮਨ ਕਪੂਰ) : ਅੰਬਾਲਾ 'ਚ ਇੱਕ ਦਿਨ ਦੀ ਰਾਹਤ ਤੋਂ ਬਾਅਦ ਇੱਕ ਵਾਰ ਫਿਰ ਇਕੱਠੇ ਕੋਰੋਨਾ ਦੇ 29 ਨਵੇਂ ਮਾਮਲੇ ਸਾਹਮਣੇ ਆਏ। ਅੱਜ ਪਾਜ਼ੇਟਿਵ ਆਏ ਮਾਮਲਿਆਂ 'ਚ ਇੱਕ 18 ਦਿਨ ਦਾ ਅਤੇ ਇੱਕ 25 ਦਿਨ ਦਾ ਬੱਚਾ ਵੀ ਹੈ, ਜਿਨ੍ਹਾਂ ਨੂੰ ਅੰਬਾਲਾ ਸ਼ਹਿਰ ਸਿਵਲ ਹਸਪਤਾਲ ਦੇ ਐੱਸ.ਐੱਨ.ਸੀ.ਯੂ. ਵਾਰਡ 'ਚ ਰੱਖਿਆ ਗਿਆ ਹੈ।

ਸਿਹਤ ਵਿਭਾਗ ਨੇ ਅੰਬਾਲਾ 'ਚ 29 ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਹੈ। ਜਿਸ 'ਚੋਂ 25 ਕੇਸ ਅੰਬਾਲਾ ਜ਼ਿਲ੍ਹੇ ਦੇ ਹਨ। ਇਸ 'ਚ ਅੰਬਾਲਾ ਕੈਂਟ ਤੋਂ 15, ਅੰਬਾਲਾ ਸ਼ਹਿਰ ਤੋਂ 5, ਮੁਲਾਨਾ ਤੋਂ 3 ਅਤੇ ਸ਼ਹਜਾਦਪੁਰ ਤੋਂ 2 ਮਾਮਲੇ ਸਾਹਮਣੇ ਆਏ ਹਨ। ਅੰਬਾਲਾ 'ਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 237 'ਤੇ ਪਹੁੰਚ ਗਈ ਹੈ। ਉਥੇ ਹੀ ਐਕਟਿਵ ਕੇਸਾਂ ਦੀ ਗਿਣਤੀ 122 ਹੈ।


Inder Prajapati

Content Editor Inder Prajapati