ਪਾਇਪ ''ਚੋਂ ਮਾਦਾ ਅਜਗਰ ਨਾਲ ਨਿਕਲੇ 28 ਅੰਡੇ, ਅਫਸਰ ਦੇਖ ਹੋਏ ਹੈਰਾਨ
Tuesday, Jul 14, 2020 - 11:18 PM (IST)
ਅਹਿਮਦਾਬਾਦ - ਗੁਜਰਾਤ ਦੇ ਪਿੰਡ ਦੇ ਇੱਕ ਖੇਤ 'ਚ ਜੰਗਲਾਤ ਵਿਭਾਗ ਨੂੰ ਇੱਕ ਪਾਇਪ ਦੇ ਅੰਦਰੋਂ ਮਾਦਾ ਅਜਗਰ ਨਾਲ 28 ਅੰਡੇ ਮਿਲੇ। ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੇ 70 ਦਿਨਾਂ ਤੱਕ ਉਨ੍ਹਾਂ ਅੰਡਿਆਂ ਦੀ ਰਾਖੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਅੰਡਿਆਂ 'ਚੋਂ 28 ਅਜਗਰ ਤੰਦਰੁਸਤ ਅਤੇ ਸੁਰੱਖਿਅਤ ਬਾਹਰ ਨਿਕਲੇ ਜਿਸ ਤੋਂ ਬਾਅਦ ਜੰਗਲਾਤ ਵਿਭਾਗ ਨੇ ਉਨ੍ਹਾਂ ਸਾਰਿਆਂ ਨੂੰ ਜੰਗਲ 'ਚ ਸੁਰੱਖਿਅਤ ਛੱਡ ਦਿੱਤਾ।
ਦਰਅਸਲ, ਇਹ ਮਾਮਲਾ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਦੇ ਅੰਭੇਟਾ ਪਿੰਡ ਦਾ ਹੈ। ਜਿੱਥੇ ਪਿੰਡ ਦੇ ਰਹਿਣ ਵਾਲੇ ਇੱਕ ਕਿਸਾਨ ਨੇ ਆਪਣੇ ਖੇਤ 'ਚ ਪਏ ਪੁਰਾਣੇ ਪਾਇਪ 'ਚ ਇੱਕ ਅਜਗਰ ਨੂੰ ਜਾਂਦੇ ਦੇਖਿਆ। ਜਿਸ ਤੋਂ ਬਾਅਦ ਉਸ ਨੂੰ ਕੁੱਝ ਸ਼ੱਕ ਹੋਇਆ ਅਤੇ ਉਸ ਨੇ ਇਸ ਮਾਮਲੇ ਦੀ ਜਾਣਕਾਰੀ ਵਾਇਲਡ ਲਾਇਫ ਦੇ ਵਾਲੰਟੀਅਰਸ ਨੂੰ ਦਿੱਤੀ।
ਸੂਚਨਾ ਮਿਲਦੇ ਹੀ ਵਾਇਲਡ ਲਾਇਫ ਦੇ ਵਾਲੰਟੀਅਰਸ ਮੌਕੇ 'ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਦੇਖਿਆ ਕਿ ਇੱਕ ਮਾਦਾ ਅਜਗਰ ਉਸ ਪੁਰਾਣੇ ਪਾਇਪ 'ਤੇ ਬੈਠੀ ਹੈ, ਨਾਲ ਹੀ ਉਸਦੇ ਹੇਠਾਂ ਕਈ ਸਾਰੇ ਅੰਡੇ ਮੌਜੂਦ ਹਨ। ਵਾਇਲਡ ਲਾਇਫ ਵਾਲੰਟੀਅਰਸ ਦਾ ਕਹਿਣਾ ਸੀ ਕਿ ਮਾਦਾ ਅਜਗਰ ਕਈ ਸਾਰੇ ਅੰਡਿਆਂ 'ਤੇ ਬੈਠੀ ਸੀ ਤਾਂ ਅਜਿਹੇ 'ਚ ਉਸ ਨੂੰ ਹਟਾਉਣਾ ਠੀਕ ਨਹੀਂ ਸਮਝਿਆ।
ਵਾਲੰਟੀਅਰਸ ਨੇ ਇਸ ਮਾਮਲੇ ਦੀ ਜਾਣਕਾਰੀ ਨਵਸਾਰੀ ਦੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ। ਜਿਸ ਤੋਂ ਬਾਅਦ ਕਰੀਬ 2 ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਭਾਵ 70 ਦਿਨ ਤੱਕ ਲਗਾਤਾਰ ਵਾਇਲਡ ਲਾਇਫ ਵਾਲੰਟੀਅਰਸ ਇਨ੍ਹਾਂ ਅੰਡਿਆਂ ਦੀ ਹਿਫਾਜ਼ਤ ਕਰਦੇ ਰਹੇ। ਅਖੀਰ 70 ਦਿਨਾਂ ਬਾਅਦ ਜਦੋਂ ਪਾਇਪ ਤੋਂ ਮਾਦਾ ਅਜਗਰ ਬਾਹਰ ਨਿਕਲੀ। ਤੱਦ ਵਾਇਲਡ ਲਾਇਫ ਵਾਲੰਟੀਅਰਸ ਨੇ ਪਾਇਪ ਦੀ ਜਾਂਚ ਕੀਤੀ।
ਉਨ੍ਹਾਂ ਦੇਖਿਆ ਕਿ ਉੱਥੇ 28 ਅਜਗਰ ਦੇ ਬੱਚੇ ਮੌਜੂਦ ਹਨ। ਅਜਗਰ ਦੇ ਸਾਰੇ 28 ਬੱਚੇ ਸੁਰੱਖਿਅਤ ਅਤੇ ਤੰਦਰੁਸਤ ਸਨ, ਜਿਸ ਤੋਂ ਬਾਅਦ ਆਖਰੀ ਮੁੱਢਲੀ ਜਾਂਚ ਤੋਂ ਬਾਅਦ ਨਵਸਾਰੀ ਜੰਗਲ ਵਿਭਾਗ ਨੇ ਉਨ੍ਹਾਂ ਸਾਰੇ 28 ਅਜਗਰ ਦੇ ਬੱਚਿਆਂ ਨੂੰ ਸਹੀ ਸਲਾਮਤ ਜੰਗਲ 'ਚ ਛੱਡਣ ਦਾ ਫੈਸਲਾ ਕੀਤਾ।