ਜੁਲਾਈ ਤੋਂ ਹੁਣ ਤੱਕ ਚਾਂਦੀਪੁਰਾ ਵਾਇਰਸ ਕਾਰਨ 28 ਬੱਚਿਆਂ ਦੀ ਹੋ ਚੁੱਕੀ ਮੌਤ : ਸਿਹਤ ਮੰਤਰੀ

Wednesday, Aug 21, 2024 - 07:37 PM (IST)

ਗਾਂਧੀਨਗਰ : ਗੁਜਰਾਤ ਵਿਚ ਜੁਲਾਈ ਵਿਚ ਚਾਂਦੀਪੁਰਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ 14 ਸਾਲ ਤੋਂ ਘੱਟ ਉਮਰ ਦੇ 28 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਰਾਜ ਵਿਧਾਨ ਸਭਾ 'ਚ ਦਿੱਤੀ ਗਈ। 

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਉਮੇਸ਼ ਮਕਵਾਨਾ ਵੱਲੋਂ ਵਿਧਾਨ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਕਿਹਾ ਕਿ ਗੁਜਰਾਤ ਵਿੱਚ ਹੁਣ ਤੱਕ ‘ਵਾਇਰਲ ਇਨਸੇਫਲਾਈਟਿਸ’ ਦੇ 164 ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਇਨਫੈਕਸ਼ਨ ਕਾਰਨ 101 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਪਟੇਲ ਨੇ ਦੱਸਿਆ ਕਿ ਹੁਣ ਤੱਕ ਸਾਹਮਣੇ ਆਏ 164 ਕੇਸਾਂ ਵਿੱਚੋਂ 61 ਕੇਸ ਚਾਂਦੀਪੁਰਾ ਵਾਇਰਸ ਕਾਰਨ ਹੋਏ ਹਨ। ਚਾਂਦੀਪੁਰਾ ਵਾਇਰਸ ਫਲੂ ਵਰਗੇ ਲੱਛਣਾਂ, ਬੁਖਾਰ ਅਤੇ ਇਨਸੇਫਲਾਈਟਿਸ (ਦਿਮਾਗ ਵਿੱਚ ਸੋਜ) ਦਾ ਕਾਰਨ ਬਣਦਾ ਹੈ। 

ਪਟੇਲ ਨੇ ਕਿਹਾ ਕਿ ਹੁਣ ਤੱਕ 14 ਸਾਲ ਤੋਂ ਘੱਟ ਉਮਰ ਦੇ 101 ਬੱਚਿਆਂ ਦੀ ਵਾਇਰਲ ਇਨਸੇਫਲਾਈਟਿਸ ਕਾਰਨ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 28 ਦੀ ਮੌਤ ਚਾਂਦੀਪੁਰਾ ਵਾਇਰਸ ਦੀ ਲਾਗ ਕਾਰਨ ਹੋਈ ਹੈ, ਜਦਕਿ 73 ਦੀ ਮੌਤ ਹੋਰ ਵਾਇਰਲ ਇਨਫੈਕਸ਼ਨ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਕਾਬੂ ਹੇਠ ਹੈ ਅਤੇ ਪਿਛਲੇ ਹਫ਼ਤੇ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਮੰਤਰੀ ਨੇ ਕਿਹਾ ਕਿ ਪਿਛਲੇ 12 ਦਿਨਾਂ ਵਿੱਚ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ।


Baljit Singh

Content Editor

Related News