ਮੱਧ ਪ੍ਰਦੇਸ਼ ''ਚ ਚਾਰ ਸਾਲ ''ਚ ਰੇਪ ਦੇ 26,708 ਮਾਮਲੇ ਹੋਏ ਦਰਜ
Monday, Aug 09, 2021 - 10:00 PM (IST)
ਭੋਪਾਲ - ਮੱਧ-ਪ੍ਰਦੇਸ਼ ਵਿੱਚ ਪਿਛਲੇ ਸਾਢੇ ਚਾਰ ਸਾਲ ਵਿੱਚ ਬਲਾਤਕਾਰ ਦੇ 26,708 ਮਾਮਲੇ, ਸਾਮੂਹਕ ਬਲਾਤਕਾਰ ਤੋਂ ਬਾਅਦ ਹੱਤਿਆ ਦੇ 37 ਮਾਮਲੇ ਅਤੇ ਨਬਾਲਿਗ ਲੜਕੀਆਂ ਦੇ ਅਗਵਾ ਦੇ 27,827 ਮਾਮਲੇ ਦਰਜ ਕੀਤੇ ਗਏ ਹਨ। ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਾਂਗਰਸ ਵਿਧਾਇਕ ਜੀਤੂ ਪਟਵਾਰੀ ਦੇ ਸਵਾਲ ਦੇ ਲਿਖਤੀ ਜਵਾਬ ਵਿੱਚ ਸੋਮਵਾਰ ਨੂੰ ਮੱਧ ਪ੍ਰਦੇਸ਼ ਵਿਧਾਨਸਭਾ ਵਿੱਚ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ - ਸਮੁੰਦਰੀ ਚੁਣੌਤੀਆਂ ਤੋਂ ਨਜਿੱਠਣ ਲਈ PM ਮੋਦੀ ਨੇ UNSC ਨੂੰ ਦਿੱਤੇ ਪੰਜ ਮੰਤਰ
ਮਿਸ਼ਰਾ ਨੇ ਪਟਵਾਰੀ ਦੇ ਸਵਾਲ ਦੇ ਜਵਾਬ ਵਿੱਚ ਦੱਸਿਆ, ‘‘ਪ੍ਰਦੇਸ਼ ਵਿੱਚ ਜਨਵਰੀ 2017 ਤੋਂ ਜੂਨ 2021 ਦੌਰਾਨ ਸਾਮੂਹਕ ਕੁਕਰਮ ਤੋਂ ਬਾਅਦ ਹੱਤਿਆ ਦੇ 37 ਮਾਮਲਿਆਂ ਤੋਂ ਇਲਾਵਾ ਇਸ ਮਿਆਦ ਵਿੱਚ ਨਬਾਲਿਗ ਲੜਕੀਆਂ ਦੇ ਅਗਵਾ ਦੇ 27,827 ਮਾਮਲੇ ਦਰਜ ਕੀਤੇ ਗਏ। ਇਸ ਤੋਂ ਇਲਾਵਾ (ਨਾਬਾਲਿਗਾਂ ਦੇ ਇਲਾਵਾ) ਔਰਤਾਂ ਦੇ ਅਗਵਾ ਦੇ 854 ਮਾਮਲੇ ਦਰਜ ਕੀਤੇ ਗਏ।’’ ਜਵਾਬ ਵਿੱਚ ਦੱਸਿਆ ਗਿਆ ਹੈ ਕਿ ਪ੍ਰਦੇਸ਼ ਵਿੱਚ ਔਰਤਾਂ ਦੀ ਹੱਤਿਆ ਦੇ 2,663 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚ ਸਾਲ 2017 ਵਿੱਚ 549, ਸਾਲ 2018 ਵਿੱਚ 583, ਸਾਲ 2019 ਵਿੱਚ 577, ਸਾਲ 2020 ਵਿੱਚ 633 ਅਤੇ ਚਾਲੂ ਸਾਲ ਵਿੱਚ ਜਨਵਰੀ ਤੋਂ 30 ਜੂਨ ਤੱਕ 321 ਮਾਮਲੇ ਦਰਜ ਕੀਤੇ ਗਏ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।