26/11 Mumbai Attack: 10 ਅੱਤਵਾਦੀ, ਤਾਬੜਤੋੜ ਫਾਇਰਿੰਗ, 60 ਘੰਟੇ ਦੀ ਦਹਿਸ਼ਤ, 166 ਮੌਤਾਂ, ਜਾਣੋ ਪੂਰੀ ਕਹਾਣੀ

Tuesday, Nov 26, 2024 - 01:41 PM (IST)

26/11 Mumbai Attack: 10 ਅੱਤਵਾਦੀ, ਤਾਬੜਤੋੜ ਫਾਇਰਿੰਗ, 60 ਘੰਟੇ ਦੀ ਦਹਿਸ਼ਤ, 166 ਮੌਤਾਂ, ਜਾਣੋ ਪੂਰੀ ਕਹਾਣੀ

ਨੈਸ਼ਨਲ ਡੈਸਕ : 26 ਨਵੰਬਰ ਭਾਰਤ ਦੇ ਇਤਿਹਾਸ ਵਿੱਚ ਇੱਕ ਨਾ ਭੁੱਲਣ ਵਾਲਾ ਦਿਨ ਹੈ। ਇਹ ਖ਼ਾਸ ਇਸ ਲਈ ਹੈ, ਕਿਉਂਕਿ ਅੱਜ ਦਾ ਦਿਨ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਤਰੀਖ਼ ਨਾਲ ਇੱਕ ਕਾਲਾ ਦਿਨ ਵੀ ਜੁੜਿਆ ਹੋਇਆ ਹੈ, ਜਿਸ ਨੂੰ ਕੋਈ ਭੁੱਲ ਨਹੀਂ ਸਕਦਾ। ਅੱਜ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ 26/11 ਨੂੰ ਹੋਏ ਅੱਤਵਾਦੀ ਹਮਲੇ ਦੀ 16ਵੀਂ ਬਰਸੀ ਹੈ। ਇਸ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਸਭ ਤੋਂ ਵੱਡੇ ਅੱਤਵਾਦੀ ਹਮਲਿਆਂ ਵਿੱਚੋਂ ਇੱਕ ਸੀ। ਪਾਕਿਸਤਾਨ ਤੋਂ ਇੱਕ ਕਿਸ਼ਤੀ ਵਿੱਚ ਆਏ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ ਮਾਇਆਨਗਰੀ ਨੂੰ ਕਰੀਬ 60 ਘੰਟਿਆਂ ਤੱਕ ਬੰਧਕ ਬਣਾਇਆ ਹੋਇਆ ਸੀ। ਇਸ ਵਿੱਚ 18 ਸੁਰੱਖਿਆ ਕਰਮਚਾਰੀਆਂ ਸਮੇਤ ਕਰੀਬ 166 ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ 300 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਹਮਲੇ ਦੌਰਾਨ ਇਕ ਅੱਤਵਾਦੀ ਅਜਮਲ ਕਸਾਬ ਨੂੰ ਜ਼ਿੰਦਾ ਫੜ ਲਿਆ ਗਿਆ ਸੀ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਟੈਂਟ 'ਚ ਸੁੱਤੇ ਲੋਕਾਂ 'ਤੇ ਜਾ ਚੜ੍ਹਿਆ ਟਰੱਕ, ਮੰਜ਼ਰ ਦੇਖਣ ਵਾਲਿਆਂ ਨੇ ਮਾਰੀਆਂ ਚੀਕਾਂ

ਸਮੁੰਦਰੀ ਰਸਤੇ ਤੋਂ ਮੁੰਬਈ ਪਹੁੰਚੇ ਸਨ ਅੱਤਵਾਦੀ 
ਲਸ਼ਕਰ-ਏ-ਤੋਇਬਾ ਦੁਆਰਾ ਸਿਖਲਾਈ ਪ੍ਰਾਪਤ 10 ਅੱਤਵਾਦੀ ਪਾਕਿਸਤਾਨ ਦੇ ਕਰਾਚੀ ਤੋਂ ਅਲ ਹੁਸੈਨੀ ਦੀ ਇੱਕ ਵੱਡੀ ਕਿਸ਼ਤੀ ਵਿੱਚ ਸਵਾਰ ਹੋ ਕੇ ਭਾਰਤ ਲਈ ਰਵਾਨਾ ਹੋਏ ਸਨ। ਇਹ ਪੂਰੀ ਯਾਤਰਾ ਸਮੁੰਦਰੀ ਰਸਤੇ ਤੋਂ ਕੀਤੀ ਗਈ ਤਾਂ ਜੋ ਸੁਰੱਖਿਆ ਬਲਾਂ ਨੂੰ ਚਕਮਾ ਦਿੱਤਾ ਜਾ ਸਕੇ। ਰਸਤੇ ਵਿੱਚ, ਅੱਤਵਾਦੀਆਂ ਨੇ ਭਾਰਤੀ ਮੱਛੀ ਫੜਨ ਵਾਲੀ ਕਿਸ਼ਤੀ "ਕੁਬੇਰ" ਨੂੰ ਹਾਈਜੈਕ ਕਰ ਲਿਆ। ਕਿਸ਼ਤੀ 'ਤੇ ਸਵਾਰ ਸਾਰੇ ਮਛੇਰਿਆਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਇਸ ਦੌਰਾਨ ਉਹਨਾਂ ਨੇ ਸਿਰਫ਼ ਕੈਪਟਨ ਅਮਰ ਸਿੰਘ ਸੋਲੰਕੀ ਨੂੰ ਜ਼ਿੰਦਾ ਰੱਖਿਆ ਤਾਂ ਕਿ ਉਸ ਦੀ ਮਦਦ ਨਾਲ ਕਿਸ਼ਤੀ ਨੂੰ ਮੁੰਬਈ ਵੱਲ ਲਿਜਾਇਆ ਜਾ ਸਕੇ। ਮੰਜ਼ਿਲ 'ਤੇ ਪਹੁੰਚ ਕੇ ਉਹਨਾਂ ਨੇ ਕਪਤਾਨ ਨੂੰ ਵੀ ਮਾਰ ਦਿੱਤਾ।

ਇਹ ਵੀ ਪੜ੍ਹੋ - December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ

8 ਵਜੇ ਕੋਲਾਬਾ ਨੇੜੇ ਛੱਡੀ ਸੀ ਕਿਸ਼ਤੀ 
26 ਨਵੰਬਰ 2008 ਨੂੰ ਰਾਤ ਕਰੀਬ 8 ਵਜੇ ਅੱਤਵਾਦੀ ਕੋਲਾਬਾ ਨੇੜੇ ਮੱਛੀ ਬਾਜ਼ਾਰ 'ਚ ਕਿਸ਼ਤੀ ਛੱਡ ਕੇ ਵੱਖ-ਵੱਖ ਗਰੁੱਪ ਬਣਾ ਕੇ ਸ਼ਹਿਰ 'ਚ ਦਾਖਲ ਹੋਏ। ਉਨ੍ਹਾਂ ਕੋਲ ਭਾਰੀ ਹਥਿਆਰ, ਗ੍ਰਨੇਡ ਅਤੇ ਨਕਸ਼ੇ ਸਨ, ਜਿਨ੍ਹਾਂ ਦੀ ਵਰਤੋਂ ਉਹਨਾਂ ਨੇ ਹਮਲੇ ਲਈ ਕੀਤੀ। ਸਥਾਨਕ ਮਛੇਰਿਆਂ ਨੇ ਅੱਤਵਾਦੀਆਂ ਨੂੰ ਕਿਸ਼ਤੀ ਤੋਂ ਉਤਰਦੇ ਦੇਖਿਆ ਅਤੇ ਉਨ੍ਹਾਂ ਨੇ ਸ਼ੱਕੀ ਗਤੀਵਿਧੀਆਂ 'ਤੇ ਸ਼ੱਕ ਕਰਦੇ ਹੋਏ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਲਾਪਰਵਾਹੀ ਨੇ ਅੱਤਵਾਦੀਆਂ ਨੂੰ ਸ਼ਹਿਰ ਵਿਚ ਦਾਖਲ ਹੋ ਕੇ ਹਮਲਾ ਕਰਨ ਦਾ ਮੌਕਾ ਦਿੱਤਾ।

ਇਹ ਵੀ ਪੜ੍ਹੋ - Gold-Silver Price: ਸੋਨਾ ਹੋਇਆ ਸਸਤਾ, ਗਹਿਣੇ ਖਰੀਦਣ ਤੋਂ ਪਹਿਲਾਂ ਜਾਣ ਲਓ ਅੱਜ ਦੀ ਕੀਮਤ

ਅੱਤਵਾਦੀਆਂ ਨੇ ਇਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਸੀ

ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ (CST): ਇੱਥੇ ਹੋਈ ਅੰਨ੍ਹੇਵਾਹ ਗੋਲੀਬਾਰੀ 'ਚ 58 ਲੋਕ ਮਾਰੇ ਗਏ ਅਤੇ 100 ਤੋਂ ਵੱਧ ਜ਼ਖ਼ਮੀ ਹੋ ਗਏ।
ਤਾਜ ਮਹਿਲ ਹੋਟਲ: ਇਸ ਹੋਟਲ 'ਤੇ ਹਮਲਾ 60 ਘੰਟੇ ਤੱਕ ਚੱਲਿਆ। ਤਾਜ ਹੋਟਲ ਵਿਚ ਕਈ ਸੈਲਾਨੀਆਂ ਅਤੇ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ ਗਿਆ ਸੀ। ਹੋਟਲ ਨੂੰ ਭਾਰੀ ਨੁਕਸਾਨ ਹੋਇਆ।
ਓਬਰਾਏ ਟ੍ਰਾਈਡੈਂਟ ਹੋਟਲ: ਇੱਥੇ ਵੀ ਬੰਧਕ ਵਾਲੀ ਸਥਿਤੀ ਬਣੀ ਹੋਈ ਸੀ। 30 ਤੋਂ ਵੱਧ ਲੋਕ ਮਾਰੇ ਗਏ ਸਨ। ਜਦੋਂ ਹਮਲਾ ਹੋਇਆ ਤਾਂ ਤਾਜ ’ਚ 450 ਅਤੇ ਓਬੇਰਾਏ ’ਚ 380 ਮਹਿਮਾਨ ਮੌਜੂਦ ਸਨ।
ਨਰੀਮਨ ਹਾਊਸ (ਯਹੂਦੀ ਕੇਂਦਰ): ਇਸ ਸਥਾਨ 'ਤੇ ਯਹੂਦੀ ਪਰਿਵਾਰਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਬੰਧਕ ਬਣਾਇਆ ਗਿਆ ਸੀ। NSG ਕਮਾਂਡੋ ਆਪਰੇਸ਼ਨ ਦੌਰਾਨ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਪਰ 6 ਬੰਧਕਾਂ ਦੀ ਜਾਨ ਨਹੀਂ ਬਚਾਈ ਜਾ ਸਕੀ।
ਲਿਓਪੋਲਡ ਕੈਫੇ: ਇਸ ਮਸ਼ਹੂਰ ਕੈਫੇ 'ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। 10 ਲੋਕ ਮਾਰੇ ਗਏ ਸਨ।
ਕਾਮਾ ਹਸਪਤਾਲ: ਅੱਤਵਾਦੀਆਂ ਨੇ ਹਸਪਤਾਲ 'ਤੇ ਹਮਲਾ ਕੀਤਾ ਪਰ ਡਾਕਟਰਾਂ ਅਤੇ ਮਰੀਜ਼ਾਂ ਨੇ ਹਿੰਮਤ ਦਿਖਾਈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਮਹਿੰਗੀ ਹੋਈ CNG, ਜਾਣੋ ਕਿੰਨੇ ਰੁਪਏ ਦਾ ਹੋਇਆ ਵਾਧਾ

10 ਵਜੇ ਵਿਲੇ ਪਾਰਲੇ ’ਚ ਦੋ ਟੈਕਸੀਆਂ ਨੂੰ ਉਡਾ ਦਿੱਤਾ
ਰਾਤ ਨੂੰ 10:30 ਵਜੇ ਖਬਰ ਆਈ ਕਿ ਵਿਲੇ ਪਾਰਲੇ ਇਲਾਕੇ ’ਚ ਇਕ ਟੈਕਸੀ ਨੂੰ ਬੰਬ ਨਾਲ ਉਡਾ ਦਿੱਤਾ ਗਿਆ, ਜਿਸ ਵਿਚ ਡਰਾਈਵਰ ਅਤੇ ਇਕ ਯਾਤਰੀ ਮਾਰਿਆ ਗਿਆ, ਤਾਂ ਇਸ ਤੋਂ ਕਰੀਬ 15-20 ਮਿੰਟ ਪਹਿਲਾਂ ਬੋਰੀਬੰਦਰ ਤੋਂ ਵੀ ਇਸੇ ਤਰ੍ਹਾਂ ਦੇ ਧਮਾਕੇ ਦੀ ਖਬਰ ਮਿਲੀ ਸੀ, ਜਿਸ ਵਿਚ ਇਕ ਟੈਕਸੀ ਡਰਾਈਵਰ ਅਤੇ ਦੋ ਯਾਤਰੀਆਂ  ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਸੀ। ਇਨ੍ਹਾਂ ਹਮਲਿਆਂ ’ਚ ਕਰੀਬ 15 ਲੋਕ ਜ਼ਖਮੀ ਵੀ ਹੋਏ ਸਨ। 

ਇਹ ਵੀ ਪੜ੍ਹੋ - ਯਾਤਰੀਆਂ ਲਈ ਵੱਡੀ ਖ਼ਬਰ: 1 ਦਸੰਬਰ ਤੱਕ ਰੇਲਵੇ ਨੇ ਰੱਦ ਕੀਤੀਆਂ ਕਈ ਟਰੇਨਾਂ, ਚੈੱਕ ਕਰੋ ਸੂਚੀ

3 ਦਿਨਾਂ ਤਕ ਚੱਲੀ ਸੀ ਸੁਰੱਖਿਆ ਫੋਰਸ ਦੀ ਕਾਰਵਾਈ
ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਤਿੰਨ ਦਿਨਾਂ ਤਕ ਮੁਕਾਬਲੇਬਾਜ਼ੀ ਚਲਦੀ ਰਹੀ ਸੀ। ਅੱਤਵਾਦੀਆਂ ਨੇ ਉਸ ਰਾਤ ਮੁੰਬਈ ਦੇ ਕਈ ਮਸ਼ਹੂਰ ਸਥਾਨਾਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਮੁੰਬਈ ’ਚ ਧਮਾਕੇ ਹੋਏ, ਅੱਗ ਲੱਗੀ, ਗੋਲੀਆਂ ਚੱਲੀਆਂ ਅਤੇ ਬੰਧਕਾਂ ਨੂੰ ਲੈ ਕੇ ਉਮੀਦਾਂ ਟੁੱਟਦੀਆਂ ਅਤੇ ਜੁੜਦੀਆਂ ਰਹੀਆਂ। ਅੱਤਵਾਦੀਆਂ ਨੇ ਮੁੰਬਈ ਦੀ ਸ਼ਾਨ ਕਹੇ ਜਾਣ ਵਾਲੇ ਤਾਜ ਹੋਤਚਥਲ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਇਸ ਹਮਲੇ ਦੌਰਾਨ ਦੁਨੀਆ ਭਰ ਦੀਆਂ ਨਜ਼ਰਾਂ ਤਾਜ, ਓਬੇਰਾਏ ਅਤੇ ਨਰੀਮਨ ਹਾਊਸ ’ਤੇ ਟਿਕੀਆਂ ਹੋਈਆਂ ਸਨ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਤਿੰਨ ਦਿਨਾਂ ਤੱਕ ਜਾਰੀ ਰਿਹਾ। ਪੁਲਸ ਅਤੇ ਫੌਜ ਦੇ ਅਪਰੇਸ਼ਨ ਫੇਲ ਹੁੰਦੇ ਨਜ਼ਰ ਆਏ। ਫਿਰ ਐਨਐਸਜੀ ਕਮਾਂਡੋ ਬੁਲਾਏ ਗਏ। NSG ਕਮਾਂਡੋਜ਼ ਨੇ ਸਾਰੇ ਅੱਤਵਾਦੀਆਂ ਨੂੰ ਮਾਰ ਦਿੱਤਾ। ਉਸ ਦੀ ਬਹਾਦਰੀ ਸਦਕਾ ਭਾਰਤ 'ਤੇ ਆਏ ਇਹ ਸੰਕਟ ਟਲ ਗਿਆ।

ਇਹ ਵੀ ਪੜ੍ਹੋ - ਭਿਆਨਕ ਤੂਫ਼ਾਨ ਦਾ ਖ਼ਤਰਾ, 11 ਰਾਜਾਂ 'ਚ ਭਾਰੀ ਮੀਂਹ ਤੇ ਠੰਡ ਦਾ ਅਲਰਟ

166 ਲੋਕਾਂ ਦੀ ਮੌਤ ਤੇ ਸੈਂਕੜੇ ਲੋਕ ਜ਼ਖ਼ਮੀ 
ਇਸ ਹਮਲੇ 'ਚ 18 ਸੁਰੱਖਿਆ ਕਰਮਚਾਰੀਆਂ ਸਮੇਤ 166 ਲੋਕ ਮਾਰੇ ਗਏ ਸਨ। ਕਰੀਬ 300 ਲੋਕ ਜ਼ਖਮੀ ਹੋ ਗਏ। ਹਮਲਾ ਕਰਨ ਵਾਲੇ 10 ਅੱਤਵਾਦੀਆਂ 'ਚੋਂ 9 ਮਾਰੇ ਗਏ ਸਨ ਅਤੇ ਇਕ ਅੱਤਵਾਦੀ ਅਜਮਲ ਕਸਾਬ ਨੂੰ ਜ਼ਿੰਦਾ ਫੜ ਲਿਆ ਗਿਆ ਸੀ। ਕਸਾਬ ਨੂੰ ਫੜਨ ਲਈ ਏਐਸਆਈ ਤੁਕਾਰਾਮ ਓਮਬਲੇ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਕਸਾਬ ਨੂੰ 21 ਨਵੰਬਰ 2012 ਨੂੰ ਫਾਂਸੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ - ਇਸ ਕਿਸਾਨ ਦੇ ਖੇਤਾਂ 'ਚ 'ਉੱਗੇ' ਹੀਰੇ, ਰਾਤੋ-ਰਾਤ ਬਣ ਗਿਆ ਕਰੋੜਪਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News