ਯਮਨ ; ਗਵਰਨਰ ਦੇ ਕਾਫ਼ਲੇ ''ਤੇ ਹੋ ਗਈ ਤਾਬੜਤੋੜ ਫਾਇਰਿੰਗ ! 5 ਗਾਰਡਾਂ ਦੀ ਮੌਤ, 2 ਹਮਲਾਵਰ ਵੀ ਢੇਰ
Tuesday, Nov 25, 2025 - 10:23 AM (IST)
ਇੰਟਰਨੈਸ਼ਨਲ ਡੈਸਕ- ਮੱਧ ਪੂਰਬੀ ਦੇਸ਼ ਯਮਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਬੰਦੂਕਧਾਰੀਆਂ ਨੇ ਤਾਈਜ਼ ਸੂਬੇ ਦੇ ਗਵਰਨਰ ਦੇ ਕਾਫ਼ਲੇ 'ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ, ਜਿਸ ਦੌਰਾਨ ਘੱਟੋ-ਘੱਟ 5 ਸੁਰੱਖਿਆ ਅਧਿਕਾਰੀ ਮਾਰੇ ਗਏ, ਜਦਕਿ 2 ਹੋਰ ਜ਼ਖਮੀ ਹੋ ਗਏ।
ਹਮਲੇ ਦੀ ਜਾਣਕਾਰੀ ਦਿੰਦੇ ਹੋਏ ਸੂਬਾਈ ਬੁਲਾਰੇ ਮੁਹੰਮਦ ਅਬਦੇਲ-ਰਹਿਮਾਨ ਨੇ ਦੱਸਿਆ ਕਿ ਹਮਲੇ ਵਿੱਚ ਤਾਈਜ਼ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਇੱਕ ਮੇਨ ਸੜਕ 'ਤੇ ਨਬੀਲ ਸ਼ਮਸਾਨ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਗੋਲੀਬਾਰੀ ਵਿੱਚ 2 ਹਮਲਾਵਰ ਵੀ ਮਾਰੇ ਗਏ ਹਨ।
ਇਹ ਵੀ ਪੜ੍ਹੋ- ਅਫ਼ਗਾਨਿਸਤਾਨ 'ਚ ਫੈਕਟਰੀਆਂ ਲਗਾਉਣ ਜਾ ਰਿਹੈ ਭਾਰਤ ! ਮਸਾਲਾ ਉਤਪਾਦਨ 'ਚ ਦਿਖਾਈ ਦਿਲਚਸਪੀ
ਫਿਲਹਾਲ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਗਵਰਨਰ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੁਰੱਖਿਆ ਅਤੇ ਫੌਜੀ ਬਲ ਬਾਕੀ ਹਮਲਾਵਰਾਂ ਦੀ ਭਾਲ ਕਰ ਰਹੇ ਹਨ। ਤਾਈਜ਼ ਈਰਾਨ-ਸਮਰਥਿਤ ਹੂਤੀ ਬਾਗੀਆਂ ਅਤੇ ਇਸਲਾਮੀ ਇਸਲਾਹ ਪਾਰਟੀ ਦੁਆਰਾ ਸਮਰਥਤ ਹੋਰ ਲੜਾਕਿਆਂ ਵਿਚਕਾਰ ਸਰਬੋਤਮਤਾ ਲਈ ਭਿਆਨਕ ਲੜਾਈ ਦਾ ਗਵਾਹ ਬਣ ਰਿਹਾ ਹੈ।
