ਹਿਮਾਚਲ ਪ੍ਰਦੇਸ਼ ''ਚ ਕੋਰੋਨਾ ਨਾਲ 25ਵੀਂ ਮੌਤ, ਮਰੀਜ਼ਾਂ ਦਾ ਅੰਕੜਾ 4 ਹਜ਼ਾਰ ਤੋਂ ਪਾਰ
Saturday, Aug 22, 2020 - 04:06 PM (IST)
ਸ਼ਿਮਲਾ— ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੋਰੋਨਾ ਕਾਰਨ ਇਕ ਪੀੜਤ ਜਨਾਨੀ ਅਤੇ ਇਕ ਪੁਰਸ਼ ਜ਼ਿੰਦਗੀ ਦੀ ਜੰਗ ਹਾਰ ਗਏ। ਇਸ ਦੇ ਨਾਲ ਹੀ ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣੀਤ 25 ਹੋ ਗਈ ਹੈ। ਸਥਾਨਕ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ (ਆਈ. ਜੀ. ਐੱਮ. ਸੀ.) 'ਚ ਸੋਲਨ ਜ਼ਿਲ੍ਹੇ ਦੇ ਬੀ. ਬੀ. ਐੱਨ. ਖੇਤਰ ਦੀ 75 ਸਾਲਾ ਜਨਾਨੀ ਨੇ ਅੱਜ ਤੜਕੇ ਦਮ ਤੋੜ ਦਿੱਤਾ ਹੈ। ਉੱਥੇ ਹੀ ਨਾਲਾਗੜ੍ਹ ਭਾਈਚਾਰਕ ਸਿਹਤ ਕੇਂਦਰ ਵਿਚ ਵੀ 55 ਸਾਲਾ ਇਕ ਵਿਅਕਤੀ ਨੇ ਅੱਜ ਦਮ ਤੋੜਿਆ ਹੈ। ਉਸ ਨੂੰ ਛਾਤੀ 'ਚ ਦਰਦ ਹੋਣ ਕਾਰਨ ਹਸਪਤਾਲ ਲਿਆਂਦਾ ਗਿਆ ਸੀ ਪਰ ਜਦੋਂ ਹਾਲਾਤ ਖਰਾਬ ਹੋਣ ਲੱਗੀ ਤਾਂ ਉਸ ਨੂੰ ਭਾਈਚਾਰਕ ਸਿਹਤ ਕੇਂਦਰ ਨਾਲਾਗੜ੍ਹ ਲਿਆਂਦਾ ਗਿਆ। ਉਸ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਸੋਲਨ ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ।
ਮੰਡੀ ਜ਼ਿਲ੍ਹੇ 'ਚ ਕੋਰੋਨਾ ਨਾਲ ਹੁਣ ਤੱਕ 6, ਕਾਂਗੜਾ 'ਚ 5, ਹਮੀਰਪੁਰ ਅਤੇ ਸੋਲਨ 4-4, ਚੰਬਾ 'ਚ 3, ਸ਼ਿਮਲਾ 'ਚ 2 ਅਤੇ ਸਿਰਮੌਰ 'ਚ ਇਕ ਮੌਤ ਹੋ ਚੁੱਕੀ ਹੈ। ਸੂਬੇ ਵਿਚ ਬੀਤੇ 24 ਘੰਟਿਆਂ 'ਚ ਕੋਰੋਨਾ ਦੇ 190 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਵਿਚ ਸੋਲਨ ਜ਼ਿਲ੍ਹੇ 'ਚ ਸਭ ਤੋਂ ਵਧੇਰੇ 80, ਚੰਬਾ 'ਚ 32, ਸਿਰਮੌਰ 'ਚ 23, ਕਾਂਗੜਾ 'ਚ 13, ਬਿਲਾਸਪੁਰ 'ਚ 10, ਹਮੀਰਪੁਰ, ਊਨਾ ਅਤੇ ਮੰਡੀ ਤੋਂ 8-8, ਸ਼ਿਮਲਾ 'ਚ 7 ਅਤੇ ਕੁੱਲੂ ਜ਼ਿਲ੍ਹੇ 'ਚ ਇਕ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪ੍ਰਦੇਸ਼ ਦੇ 10 ਜ਼ਿਲ੍ਹਿਆਂ ਵਿਚ 149 ਮਰੀਜ਼ ਠੀਕ ਵੀ ਹੋਏ ਹਨ। ਸੂਬੇ ਵਿਚ ਇਸ ਸਮੇਂ ਕੋਰੋਨਾ ਦੀ ਕੁੱਲ ਗਿਣਤੀ 4,728 ਹੈ, ਜਿਨ੍ਹਾਂ 'ਚੋਂ 3,234 ਠੀਕ ਹੋ ਚੁੱਕੇ ਹਨ। ਸੂਬੇ ਵਿਚ 1,422 ਕੋਰੋਨਾ ਪੀੜਤਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ।