ਭਾਰਤ ’ਚ ਗ਼ੈਰ-ਕਾਨੂੰਨੀ ਰਹਿ ਰਹੇ 25 ਬੰਗਲਾਦੇਸ਼ੀ ਗ੍ਰਿਫਤਾਰ

Thursday, Sep 25, 2025 - 11:58 PM (IST)

ਭਾਰਤ ’ਚ ਗ਼ੈਰ-ਕਾਨੂੰਨੀ ਰਹਿ ਰਹੇ 25 ਬੰਗਲਾਦੇਸ਼ੀ ਗ੍ਰਿਫਤਾਰ

ਨਵੀਂ ਦਿੱਲੀ (ਭਾਸ਼ਾ)–ਦਿੱਲੀ ਪੁਲਸ ਨੇ ਭਾਰਤ ’ਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਬੰਗਲਾਦੇਸ਼ ਦੇ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ’ਚੋਂ 23 ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਪੇਂਡੂ ਇਲਾਕੇ ਤੋਂ ਫੜੇ ਗਏ। ਪੁਲਸ ਮੁਤਾਬਕ ਫੜੇ ਗਏ ਲੋਕਾਂ ’ਚੋਂ 5 ਨਾਬਾਲਗ ਤੇ 10 ਔਰਤਾਂ ਸਨ। ਉਨ੍ਹਾਂ ਕਿਹਾ ਕਿ ਇਹ ਸਾਰੇ ਲੋਕ ਕਿਸੇ ਵੀ ਕਾਨੂੰਨੀ ਮਨਜ਼ੂਰੀ ਜਾਂ ਰਿਹਾਇਸ਼ੀ ਦਸਤਾਵੇਜ਼ਾਂ ਤੋਂ ਬਿਨਾਂ ਪਿਛਲੇ 8 ਸਾਲਾਂ ਤੋਂ ਭਾਰਤ ’ਚ ਰਹਿ ਰਹੇ ਸਨ। ਪੁਲਸ ਨੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਦਿੱਲੀ ’ਚ ਵੀ ਮੁਹਿੰਮ ਚਲਾਈ, ਜਿਸ ਤੋਂ ਬਾਅਦ 2 ਬੰਗਲਾਦੇਸ਼ੀ ਲੋਕਾਂ ਨੂੰ ਫੜਿਆ ਗਿਆ। ਉਨ੍ਹਾਂ ਦੀ ਪਛਾਣ ਹਸਨ ਸ਼ੇਖ (35) ਤੇ ਅਬਦੁਲ ਸ਼ੇਖ (37) ਵਜੋਂ ਹੋਈ ਤੇ ਦੋਵੇਂ ਬੰਗਲਾਦੇਸ਼ ਦੇ ਸਤਖੀਰਾ ਜ਼ਿਲੇ ਦੇ ਨਿਵਾਸੀ ਹਨ।


author

Hardeep Kumar

Content Editor

Related News