75 ਸਾਲ ਦੇ ਹੋਣ ਜਾ ਰਹੇ PM ਮੋਦੀ, ਦਿੱਲੀ ''ਚ ਵੱਖਰੇ ਅੰਦਾਜ਼ ਨਾਲ ਮਨਾਇਆ ਜਾਵੇਗਾ BIRTHDAY

Tuesday, Sep 16, 2025 - 11:47 AM (IST)

75 ਸਾਲ ਦੇ ਹੋਣ ਜਾ ਰਹੇ PM ਮੋਦੀ, ਦਿੱਲੀ ''ਚ ਵੱਖਰੇ ਅੰਦਾਜ਼ ਨਾਲ ਮਨਾਇਆ ਜਾਵੇਗਾ BIRTHDAY

ਨਵੀਂ ਦਿੱਲੀ : ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 75ਵਾਂ ਜਨਮਦਿਲ ਹੈ। ਦਿੱਲੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਜਸ਼ਨਾਂ ਨੂੰ ਮਨਾਉਣ ਲਈ 'ਸੇਵਾ ਪਖਵਾੜਾ' ਮੁਹਿੰਮ ਤਹਿਤ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕਰਨ ਜਾ ਰਹੀ ਹੈ। ਸਰਕਾਰ ਤਿਆਗਰਾਜ ਸਟੇਡੀਅਮ ਵਿੱਚ ਪੀਐੱਮ ਮੋਦੀ ਦੀ ਤਸਵੀਰ ਵਾਲੇ 75 ਵਿਸ਼ੇਸ਼ ਡਰੋਨ ਤਾਇਨਾਤ ਕਰੇਗੀ, ਜਿਹਨਾਂ ਨੂੰ ਆਸਮਾਨ ਵਿਚ ਉਡਾਇਆ ਜਾਵੇਗਾ। ਇਸ ਗੱਲ ਦੀ ਜਾਣਕਾਰੀ ਇੱਕ ਅਧਿਕਾਰੀ ਵਲੋਂ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : 6 ਦਿਨ ਬੰਦ ਰਹਿਣਗੇ ਸਕੂਲ-ਕਾਲਜ! ਹੋ ਗਿਆ ਛੁੱਟੀਆਂ ਦਾ ਐਲਾਨ

ਉਨ੍ਹਾਂ ਕਿਹਾ, "ਦਿੱਲੀ ਸਥਿਤ ਇੰਦਰਾ ਗਾਂਧੀ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ 75 ਵਿਸ਼ੇਸ਼ ਡਰੋਨ ਤਿਆਰ ਕੀਤੇ ਹਨ, ਜੋ 17 ਸਤੰਬਰ ਨੂੰ ਤਿਆਗਰਾਜ ਸਟੇਡੀਅਮ ਤੋਂ ਉਡਾਣ ਭਰਨਗੇ।" ਅਧਿਕਾਰੀ ਦੇ ਅਨੁਸਾਰ ਇਹ ਡਰੋਨ ਦਿੱਲੀ ਪੁਲਸ ਨੂੰ ਸੌਂਪੇ ਜਾਣਗੇ ਅਤੇ ਹਰੇਕ ਜ਼ਿਲ੍ਹੇ ਨੂੰ ਪੰਜ ਡਰੋਨ ਅਲਾਟ ਕੀਤੇ ਜਾਣਗੇ। ਮਹਿਲਾ ਕਾਂਸਟੇਬਲਾਂ ਨੂੰ ਜਸ਼ਨਾਂ ਦੌਰਾਨ ਡਰੋਨ ਚਲਾਉਣ ਦੀ ਸਿਖਲਾਈ ਦਿੱਤੀ ਗਈ ਹੈ। ਦਿੱਲੀ ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਦੇ 75ਵੇਂ ਜਨਮਦਿਨ ਨੂੰ ਮਨਾਉਣ ਲਈ 'ਸੇਵਾ ਪਖਵਾੜਾ' ਮੁਹਿੰਮ ਤਹਿਤ ਕਈ ਪਹਿਲਕਦਮੀਆਂ ਸ਼ੁਰੂ ਕਰੇਗੀ।

ਇਹ ਵੀ ਪੜ੍ਹੋ : ਸਕੂਲ ਦੇ ਬਾਥਰੂਮ 'ਚ ਬੰਬ! ਕਲਾਸਰੂਮਾਂ ਤੋਂ ਬਾਹਰ ਨਿਕਲ ਘਰਾਂ ਨੂੰ ਦੌੜੇ ਵਿਦਿਆਰਥੀ, ਪਈਆਂ ਭਾਜੜਾਂ

ਦਿੱਲੀ ਸਰਕਾਰ ਮੁਤਾਬਕ ਪ੍ਰਧਾਨ ਮੰਤਰੀ ਦੇ 75ਵੇਂ ਜਨਮਦਿਨ ਦੇ ਮੌਕੇ 'ਸੇਵਾ ਪਖਵਾੜਾ' ਮੁਹਿੰਮ ਤਹਿਤ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਜਾਣਗੀਆਂ। ਇਨ੍ਹਾਂ ਪ੍ਰਮੁੱਖ ਪਹਿਲਕਦਮੀਆਂ ਵਿੱਚ ਅੰਗਦਾਨ ਅਤੇ ਜਾਗਰੂਕਤਾ ਪੋਰਟਲ ਦੀ ਸ਼ੁਰੂਆਤ, ਇੱਕ ਅੰਤਰ-ਰਾਜੀ ਬੱਸ ਸੇਵਾ ਦੀ ਸ਼ੁਰੂਆਤ, ਆਵਾਜਾਈ ਰੂਟਾਂ ਵਿੱਚ ਸੁਧਾਰ ਅਤੇ 100 ਨਵੀਆਂ ਬੱਸਾਂ ਸ਼ਾਮਲ ਹਨ। ਦੱਸ ਦੇਈਏ ਕਿ 17 ਸਤੰਬਰ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ 'ਤੇ ਦਿੱਲੀ ਸਰਕਾਰ 101 ਆਯੁਸ਼ਮਾਨ ਮੰਦਰ ਕੇਂਦਰਾਂ ਅਤੇ ਪੰਜ ਹਸਪਤਾਲਾਂ ਦੇ ਨਵੇਂ ਬਣੇ ਬਲਾਕਾਂ ਸਮੇਤ ਕਈ ਨਵੀਆਂ ਸਿਹਤ ਪਹਿਲਕਦਮੀਆਂ ਸ਼ੁਰੂ ਕਰੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਿਹਤ ਸੇਵਾ ਪਹਿਲਕਦਮੀ ਦਾ ਉਦਘਾਟਨ ਕਰਨਗੇ।

ਇਹ ਵੀ ਪੜ੍ਹੋ : ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News