iPhone 17 ਪ੍ਰਤੀ ਦੀਵਾਨਗੀ; ਰਾਤ ਤੋਂ ਹੀ Apple ਸਟੋਰ ਦੇ ਬਾਹਰ ਲਾਈਨਾਂ ''ਚ ਲੱਗੇ ਰਹੇ ਲੋਕ

Friday, Sep 19, 2025 - 10:08 AM (IST)

iPhone 17 ਪ੍ਰਤੀ ਦੀਵਾਨਗੀ; ਰਾਤ ਤੋਂ ਹੀ Apple ਸਟੋਰ ਦੇ ਬਾਹਰ ਲਾਈਨਾਂ ''ਚ ਲੱਗੇ ਰਹੇ ਲੋਕ

ਗੈਜੇਟ ਡੈਸਕ- ਐਪਲ ਨੇ ਭਾਰਤ 'ਚ ਆਪਣੀ ਨਵੀਨਤਮ ਆਈਫੋਨ 17 ਸੀਰੀਜ਼ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ ਅਤੇ ਪਹਿਲੇ ਹੀ ਦਿਨ ਮੁੰਬਈ ਅਤੇ ਦਿੱਲੀ 'ਚ ਐਪਲ ਸਟੋਰਾਂ 'ਚ ਭਾਰੀ ਭੀੜ ਦੇਖਣ ਨੂੰ ਮਿਲੀ। ਮੁੰਬਈ ਦੇ ਬੀਕੇਸੀ (ਬਾਂਦਰਾ ਕੁਰਲਾ ਕੰਪਲੈਕਸ) 'ਚ ਐਪਲ ਸਟੋਰ ਅਤੇ ਦਿੱਲੀ 'ਚ ਸਾਕੇਤ ਸਟੋਰ 'ਤੇ ਖਾਸ ਤੌਰ 'ਤੇ ਲੰਬੀਆਂ ਲਾਈਨਾਂ ਨਜ਼ਰ ਆਈਆਂ।

ਲਾਂਚ ਨੂੰ ਲੈ ਕੇ ਉਤਸ਼ਾਹ ਇੰਨਾ ਸੀ ਕਿ ਲੋਕ ਵੀਰਵਾਰ ਸ਼ਾਮ ਤੋਂ ਹੀ ਸਟੋਰਾਂ ਦੇ ਬਾਹਰ ਲਾਈਨਾਂ 'ਚ ਲੱਗ ਗਏ ਤਾਂ ਜੋ ਨਵੇਂ ਆਈਫੋਨ 17 ਨੂੰ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਮਿਲ ਸਕੇ। ਸ਼ੁੱਕਰਵਾਰ ਸਵੇਰੇ ਜਿਵੇਂ ਹੀ ਵਿਕਰੀ ਸ਼ੁਰੂ ਹੋਈ, ਸੈਂਕੜੇ ਐਪਲ ਪ੍ਰਸ਼ੰਸਕ ਸਟੋਰਾਂ ਦੇ ਬਾਹਰ ਇਕੱਠੇ ਹੋ ਗਏ। ਕੁਝ 7-8 ਘੰਟਿਆਂ ਲਈ ਲਾਈਨ 'ਚ ਇੰਤਜ਼ਾਰ ਕਰ ਰਹੇ ਸਨ, ਜਦੋਂ ਕਿ ਬਹੁਤ ਸਾਰੇ ਗਾਹਕ ਪਹਿਲਾਂ ਹੀ ਆਪਣੇ ਡਿਵਾਈਸਾਂ ਨੂੰ ਆਨਲਾਈਨ ਪਹਿਲਾਂ ਤੋਂ ਬੁੱਕ ਕਰ ਚੁੱਕੇ ਸਨ।

 

ਭਾਰਤ 'ਚ ਵਧ ਰਿਹਾ ਆਈਫੋਨ ਕ੍ਰੇਜ਼

ਆਈਫੋਨ 17 ਦੀ ਲਾਂਚਿੰਗ ਨੇ ਇਕ ਵਾਰ ਫਿਰ ਭਾਰਤ 'ਚ ਐਪਲ ਦੇ ਪ੍ਰਸ਼ੰਸਕਾਂ ਦੀ ਵਧਦੀ ਪ੍ਰਸਿੱਧੀ ਨੂੰ ਦਰਸਾਇਆ ਹੈ। ਇਹ ਕ੍ਰੇਜ਼ ਤੇਜ਼ੀ ਨਾਲ ਵਧਿਆ ਹੈ, ਖਾਸ ਕਰਕੇ ਨੌਜਵਾਨਾਂ 'ਚ। ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਐਪਲ ਹੁਣ ਭਾਰਤ ਨੂੰ ਸਿਰਫ਼ ਇਕ ਵੱਡੇ ਬਾਜ਼ਾਰ ਵਜੋਂ ਹੀ ਨਹੀਂ, ਸਗੋਂ ਇਕ ਪ੍ਰਾਇਮਰੀ ਲਾਂਚ ਡੇਸਟਿਨੇਸ਼ਨ ਵਜੋਂ ਦੇਖ ਰਿਹਾ ਹੈ। ਇਹੀ ਕਾਰਨ ਹੈ ਕਿ ਹਰ ਨਵੀਂ ਸੀਰੀਜ਼ ਦੇ ਨਾਲ ਭਾਰਤ 'ਚ ਐਪਲ ਸਟੋਰਾਂ 'ਤੇ ਇਕ ਰੀਅਲ-ਟਾਈਮ ਗਲੋਬਲ ਲਾਂਚ ਵੀ ਹੋ ਰਿਹਾ ਹੈ।

 

ਦਿੱਲੀ 'ਚ ਵੀ ਦਿੱਸਿਆ ਲਾਂਚ ਦਾ ਉਤਸ਼ਾਹ

ਸਿਰਫ਼ ਮੁੰਬਈ 'ਚ ਹੀ ਨਹੀਂ, ਦਿੱਲੀ ਦੇ ਸਾਕੇਤ 'ਚ ਐਪਲ ਸਟੋਰ ਦੇ ਬਾਹਰ ਸ਼ੁੱਕਰਵਾਰ ਸਵੇਰੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਇੱਥੇ ਵੀ ਪ੍ਰਸ਼ੰਸਕਾਂ ਨੂੰ ਨਵੇਂ ਆਈਫੋਨ ਨੂੰ ਖਰੀਦਣ ਅਤੇ ਇਸ ਨੂੰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ ਘੰਟਿਆਂਬੱਧੀ ਇੰਤਜ਼ਾਰ ਕਰਦੇ ਦੇਖਿਆ ਗਿਆ। ਕੁਝ ਲੋਕ ਇਸ ਲਾਂਚ ਲਈ ਖਾਸ ਤੌਰ 'ਤੇ ਦੂਜੇ ਸੂਬਿਆਂ ਤੋਂ ਦਿੱਲੀ ਅਤੇ ਮੁੰਬਈ ਵੀ ਗਏ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਆਈਫੋਨ ਦਾ ਕ੍ਰੇਜ਼ ਹੁਣ ਮੈਟਰੋ ਸ਼ਹਿਰਾਂ ਤੱਕ ਸੀਮਿਤ ਨਹੀਂ ਹੈ।

ਕਿਉਂ ਖਾਸ ਹੈ ਆਈਫੋਨ 17 ਸੀਰੀਜ਼ ?

ਐਪਲ ਨੇ ਆਈਫੋਨ 17 ਸੀਰੀਜ਼ 'ਚ ਕਈ ਵੱਡੇ ਬਦਲਾਅ ਕੀਤੇ ਹਨ:-

  • ਪਹਿਲਾਂ ਨਾਲੋਂ ਜ਼ਿਆਦਾ ਪਾਵਰਫੁੱਲ ਪ੍ਰੋਸੈਸਰ
  • ਨਵੇਂ AI-ਸਮਰੱਥ ਫੀਚਰਸ
  • ਬਿਹਤਰ ਬੈਟਰੀ ਲਾਈਫ
  • ਅਤੇ ਸਭ ਤੋਂ ਪਤਲਾ ਡਿਜ਼ਾਈਨ
  • ਇਸ ਤੋਂ ਇਲਾਵਾ, ਕੈਮਰੇ ਦੀ ਕੁਆਲਿਟੀ ਅਤੇ ਡਿਸਪਲੇਅ 'ਚ ਮਹੱਤਵਪੂਰਨ ਸੁਧਾਰ ਦੇਖੇ ਗਏ ਹਨ, ਜਿਸ ਨਾਲ ਉਪਭੋਗਤਾਵਾਂ 'ਚ ਕਾਫ਼ੀ ਉਤਸ਼ਾਹ ਪੈਦਾ ਹੋਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News