'ਇਹ ਤਾਂ ਆਪਣੇ ਹੀ ਲੋਕਾਂ 'ਤੇ ਬੰਬ ਸੁੱਟ ਰਹੇ..!' UN 'ਚ ਭਾਰਤ ਨੇ ਕਰਾਈ ਪਾਕਿਸਤਾਨ ਦੀ 'ਬੋਲਤੀ' ਬੰਦ

Wednesday, Sep 24, 2025 - 10:33 AM (IST)

'ਇਹ ਤਾਂ ਆਪਣੇ ਹੀ ਲੋਕਾਂ 'ਤੇ ਬੰਬ ਸੁੱਟ ਰਹੇ..!' UN 'ਚ ਭਾਰਤ ਨੇ ਕਰਾਈ ਪਾਕਿਸਤਾਨ ਦੀ 'ਬੋਲਤੀ' ਬੰਦ

ਇੰਟਰਨੈਸ਼ਨਲ ਡੈਸਕ- ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦੀ ਬੈਠਕ ਦੌਰਾਨ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਵੱਡੀ ਜਵਾਬੀ ਕਾਰਵਾਈ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੀ ਅਰਥਵਿਵਸਥਾ 'ਲਾਈਫ ਸਪੋਰਟ' 'ਤੇ ਚੱਲ ਰਹੀ ਹੈ ਤੇ ਉਹ ਤਾਂ ਹੁਣ ਆਪਣੇ ਹੀ ਲੋਕਾਂ 'ਤੇ ਬੰਬ ਸੁੱਟਣ ਲੱਗ ਪਏ ਹਨ।

ਕਮਿਸ਼ਨ ਅੱਗੇ ਬੋਲਦਿਆਂ ਭਾਰਤੀ ਡਿਪਲੋਮੈਟ ਕਸ਼ਿਤਿਜ਼ ਤਿਆਗੀ ਨੇ ਇਸ਼ਾਰਾ ਕੀਤਾ ਕਿ ਪਾਕਿਸਤਾਨ ਵੱਲੋਂ ਭਾਰਤ ਖ਼ਿਲਾਫ਼ ਮਨੁੱਖੀ ਅਧਿਕਾਰਾਂ ਦੇ ਨਾਂ ’ਤੇ ਝੂਠੇ ਦੋਸ਼ ਲਗਾਉਣੇ ਸਿਰਫ਼ ਦੁਨੀਆ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਨਾ ਸਿਰਫ਼ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ, ਸਗੋਂ ਆਪਣੇ ਹੀ ਲੋਕਾਂ ’ਤੇ ਫੌਜੀ ਕਾਰਵਾਈ ਕਰ ਕੇ ਉਨ੍ਹਾਂ ਦੀ ਜਾਨ ਲੈਂਦਾ ਹੈ।

ਤਿਆਗੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਦੇ ਕੋਲ ਮਨੁੱਖੀ ਅਧਿਕਾਰਾਂ ’ਤੇ ਬੋਲਣ ਦਾ ਕੋਈ ਅਧਿਕਾਰ ਨਹੀਂ ਬਚਿਆ ਕਿਉਂਕਿ ਉਸ ਦੇ ਕਿਰਦਾਰ ਨੇ ਉਸ ਦੀ ਹਕੀਕਤ ਬੇਨਕਾਬ ਕਰ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਹੜਾ ਦੇਸ਼ ਆਪਣੇ ਹੀ ਲੋਕਾਂ 'ਤੇ ਬੰਬ ਸੁੱਟਦਾ ਹੈ,  ਉਹ ਕਿਸੇ ਹੋਰ ਨੂੰ ਸਬਕ ਨਹੀਂ ਦੇ ਸਕਦਾ।

VIDEO | New York: At UN, India slams Pakistan over air attack on civilians in Khyber Pakhtunkhwa.

Speaking during Agenda Item 4 of the UNHRC session, Indian diplomat Kshitij Tyagi said, "Instead of coveting our territory, they would do well to vacate the Indian territory under… pic.twitter.com/kO1PpSblLT

— Press Trust of India (@PTI_News) September 24, 2025

ਇਹ ਵੀ ਪੜ੍ਹੋ- ਐਨੀ ਖ਼ਤਰਨਾਕ ਡੌਂਕੀ ! ਜਹਾਜ਼ ਦਾ ਟਾਇਰ ਫੜ 2600 ਕਿੱਲੋਮੀਟਰ ਦੂਰ ਪਹੁੰਚ ਗਿਆ ਮੁੰਡਾ

ਜ਼ਿਕਰਯੋਗ ਹੈ ਕਿ ਭਾਰਤ ਦਾ ਇਹ ਬਿਆਨ ਉਸ ਘਟਨਾ ਤੋਂ ਬਾਅਦ ਆਇਆ ਹੈ, ਜਦੋਂ ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਦੀ ਤਿਰਾਹ ਘਾਟੀ 'ਚ ਫੌਜੀ ਕਾਰਵਾਈ ਦੌਰਾਨ ਬੰਬ ਧਮਾਕਿਆਂ ਕਾਰਨ 2 ਦਰਜਨ ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ ਸੀ, ਜਦਕਿ ਕਈ ਹੋਰ ਜ਼ਖ਼ਮੀ ਹੋਏ ਸਨ, ਜਿਨ੍ਹਾਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਇਸ ਹਮਲੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਤਾਲੀਬਾਨ ਵੱਲੋਂ ਕੀਤੀ ਗਈ ਕਾਰਵਾਈ ਹੈ, ਜਦਕਿ ਜ਼ਿਆਦਾਤਰ ਰਿਪੋਰਟਾਂ ਮੁਤਾਬਕ ਇਹ ਧਮਾਕੇ ਪਾਕਿਸਤਾਨੀ ਹਵਾਈ ਫੌਜ ਵੱਲੋਂ ਕੀਤੇ ਗਏ ਸਨ।  

ਇਸ ਤੋਂ ਪਹਿਲਾਂ ਵੀ ਭਾਰਤ ਵੱਲੋਂ ਪਾਕਿਸਤਾਨ ਨੂੰ ਕਈ ਵਾਰ ਸੰਯੁਕਤ ਰਾਸ਼ਟਰ ਵਿੱਚ ਬੇਨਕਾਬ ਕੀਤਾ ਜਾ ਚੁੱਕਾ ਹੈ, ਪਰ ਇਸ ਵਾਰ ਭਾਰਤੀ ਪੱਖੋਂ ਦਿੱਤਾ ਗਿਆ ਇਹ ਬਿਆਨ ਹੋਰ ਵੀ ਜ਼ਿਆਦਾ ਸਖ਼ਤ ਅਤੇ ਸਪਸ਼ਟ ਮੰਨਿਆ ਜਾ ਰਿਹਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News