ਨੋਇਡਾ 'ਚ ਫੈਸ਼ਨ ਸ਼ੋਅ ਦੌਰਾਨ ਹਾਦਸਾ, ਸਟੇਜ 'ਤੇ ਲਾਈਟਿੰਗ ਬੀਮ ਡਿੱਗਣ ਕਾਰਨ 24 ਸਾਲਾ ਮਾਡਲ ਦੀ ਮੌਤ

Monday, Jun 12, 2023 - 12:05 AM (IST)

ਨੋਇਡਾ 'ਚ ਫੈਸ਼ਨ ਸ਼ੋਅ ਦੌਰਾਨ ਹਾਦਸਾ, ਸਟੇਜ 'ਤੇ ਲਾਈਟਿੰਗ ਬੀਮ ਡਿੱਗਣ ਕਾਰਨ 24 ਸਾਲਾ ਮਾਡਲ ਦੀ ਮੌਤ

ਨੈਸ਼ਨਲ ਡੈਸਕ : ਨੋਇਡਾ ਦੇ ਸੈਕਟਰ-20 ਥਾਣਾ ਖੇਤਰ ਦੇ ਸੈਕਟਰ 16-ਏ 'ਚ 'ਆਲ ਇੰਡੀਆ ਰਨਵੇ' ਨਾਂ ਦੇ ਫੈਸ਼ਨ ਸ਼ੋਅ ਦੌਰਾਨ ਐਤਵਾਰ ਨੂੰ 'ਲਾਈਟਨਿੰਗ ਕੀ ਟਰੱਸਟ' (ਲੋਹੇ ਦਾ ਬੀਮ) 'ਤੇ ਡਿੱਗਣ ਕਾਰਨ ਇਕ ਮਾਡਲ ਦੀ ਮੌਤ ਹੋ ਗਈ, ਜਦਕਿ ਇਕ ਹੋਰ ਦੀ ਹਾਲਤ ਗੰਭੀਰ ਹੈ। ਥਾਣਾ ਇੰਚਾਰਜ ਇੰਸਪੈਕਟਰ ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਐਤਵਾਰ ਦੁਪਹਿਰ 1.30 ਵਜੇ ਦੇ ਕਰੀਬ ਸੈਕਟਰ 16-ਏ ਸਥਿਤ ਫ਼ਿਲਮ ਸਿਟੀ ਦੇ ਲਕਸ਼ਮੀ ਸਟੂਡੀਓ 'ਚ ਫੈਸ਼ਨ ਸ਼ੋਅ ਦੌਰਾਨ ਰੌਸ਼ਨੀ ਲਈ ਲਗਾਇਆ ਗਿਆ ਲੋਹੇ ਦਾ ਖੰਭਾ ਡਿੱਗ ਗਿਆ, ਜਿਸ ਨਾਲ ਵੰਸ਼ਿਕਾ ਚੋਪੜਾ (24) ਅਤੇ ਬੌਬੀ ਰਾਜ ਆਗਰਾ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ : ਮਣੀਪੁਰ ਹਿੰਸਾ 'ਚ 100 ਤੋਂ ਵੱਧ ਲੋਕਾਂ ਦੀ ਮੌਤ, ਸੈਂਕੜੇ ਜ਼ਖ਼ਮੀ, ਇੰਟਰਨੈੱਟ 'ਤੇ ਵੱਧਦੀ ਜਾ ਰਹੀ ਰੋਕ

ਅਧਿਕਾਰੀ ਨੇ ਦੱਸਿਆ ਕਿ ਦੋਹਾਂ ਨੂੰ ਨੋਇਡਾ ਦੇ ਕੈਲਾਸ਼ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਵੰਸ਼ਿਕਾ ਚੋਪੜਾ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਬੌਬੀ ਰਾਜ ਦਾ ਇਲਾਜ ਚੱਲ ਰਿਹਾ ਹੈ। ਬੌਬੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਫੈਸ਼ਨ ਸ਼ੋਅ ਦੇ ਪ੍ਰਬੰਧਕ ਅਤੇ ਲਾਈਟਿੰਗ ਟਰੱਸਟ ਲਗਾਉਣ ਵਾਲੇ ਵਿਅਕਤੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News