ਛੱਤੀਸਗੜ੍ਹ ’ਚ 24 ਨਕਸਲੀਆਂ ਨੇ ਕੀਤਾ ਆਤਮਸਮਰਪਣ
Tuesday, Apr 29, 2025 - 12:22 AM (IST)

ਬੀਜਾਪੁਰ-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ’ਚ 28.50 ਲੱਖ ਰੁਪਏ ਦੇ ਈਨਾਮੀ 14 ਨਕਸਲੀਆਂ ਸਮੇਤ ਕੁੱਲ 24 ਨਕਸਲੀਆਂ ਨੇ ਸੋਮਵਾਰ ਨੂੰ ਸੁਰੱਖਿਆ ਫੋਰਸਾਂ ਸਾਹਮਣੇ ਆਤਮਸਮਰਪਣ ਕਰ ਦਿੱਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਆਤਮਸਮਰਪਣ ਕਰਨ ਵਾਲੇ ਨਕਸਲੀਆਂ ’ਚ 11 ਮਹਿਲਾ ਨਕਸਲੀ ਸ਼ਾਮਲ ਹਨ। ਨਕਸਲੀਆਂ ਨੇ ਅਜਿਹੇ ਸਮੇਂ ਆਤਮਸਮਰਪਣ ਕੀਤਾ ਹੈ, ਜਦੋਂ 21 ਅਪ੍ਰੈਲ ਤੋਂ ਤੇਲੰਗਾਨਾ ਦੀ ਹੱਦ ਨਾਲ ਲੱਗਦੀਆਂ ਬੀਜਾਪੁਰ ਦੀਆਂ ਪਹਾੜੀਆਂ ’ਤੇ ਲੱਗਭਗ 24,000 ਸੁਰੱਖਿਆ ਜਵਾਨਾਂ ਦੀ ਮਦਦ ਨਾਲ ਇਕ ਵੱਡੀ ਨਕਸਲ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ।