24 ਘੰਟੇ ਪਹਿਲਾਂ ਬਣੇਗਾ ‘ਹਮਸਫਰ’ ਦਾ ਰਿਜਰਵੇਸ਼ਨ ਚਾਰਟ, ਕਲੋਨ ਟਰੇਨਾਂ ਦਾ ਰਸਤਾ ਹੋਇਆ ਸਾਫ਼

Saturday, Jun 28, 2025 - 05:38 PM (IST)

24 ਘੰਟੇ ਪਹਿਲਾਂ ਬਣੇਗਾ ‘ਹਮਸਫਰ’ ਦਾ ਰਿਜਰਵੇਸ਼ਨ ਚਾਰਟ, ਕਲੋਨ ਟਰੇਨਾਂ ਦਾ ਰਸਤਾ ਹੋਇਆ ਸਾਫ਼

ਨੈਸ਼ਨਲ ਡੈਸਕ : ਭਾਰਤ 'ਚ ਪਹਿਲੀ ਵਾਰੀ ਰੇਲਵੇ ਨੇ ਇੱਕ ਅਜਿਹੀ ਟਰੇਨ ਦੀ ਸ਼ੁਰੂਆਤ ਕੀਤੀ ਹੈ ਜਿਸਦਾ ਰਿਜਰਵੇਸ਼ਨ ਚਾਰਟ ਟਰੇਨ ਦੀ ਰਵਾਨਗੀ ਤੋਂ 24 ਘੰਟੇ ਪਹਿਲਾਂ ਤਿਆਰ ਕੀਤਾ ਗਿਆ। ਇਹ ਨਵੀਂ ਪ੍ਰਣਾਲੀ ਪ੍ਰਯਾਗਰਾਜ–ਨਵੀਂ ਦਿੱਲੀ ਹਮਸਫਰ ਐਕਸਪ੍ਰੈੱਸ ਲਈ ਵੀਰਵਾਰ ਤੋਂ ਪਾਇਲਟ ਪ੍ਰਾਜੈਕਟ ਵਜੋਂ ਲਾਗੂ ਹੋਈ ਹੈ। ਇਸ ਨਾਲ ਨਾ ਸਿਰਫ਼ ਯਾਤਰੀਆਂ ਨੂੰ ਆਪਣੀ ਸੀਟ ਦੀ ਜਾਣਕਾਰੀ ਪਹਿਲਾਂ ਮਿਲੇਗੀ, ਸਗੋਂ ਕਲੋਨ ਟਰੇਨਾਂ ਚਲਾਉਣ ਦਾ ਰਾਹ ਵੀ ਖੁਲ ਗਿਆ ਹੈ।

ਕੀ ਹੋਵੇਗਾ ਨਵਾਂ?
ਜੇਕਰ ਕਿਸੇ ਰੂਟ ‘ਤੇ ਵੈਟਿੰਗ ਲਿਸਟ ਲਗਾਤਾਰ ਫੁੱਲ ਰਹੀ ਹੋਵੇਗੀ ਅਤੇ ਰਿਗ੍ਰੈਟ (ਟਿਕਟ ਉਪਲੱਬਧ ਨਹੀਂ) ਦੀ ਸਥਿਤੀ ਬਣਦੀ ਹੈ ਤਾਂ ਉਸ ਰੂਟ ‘ਤੇ ਕਲੋਨ ਟਰੇਨ ਚਲਾਈ ਜਾ ਸਕੇਗੀ। ਇਹ ਕਲੋਨ ਟਰੇਨ ਉਹਨਾਂ ਯਾਤਰੀਆਂ ਲਈ ਹੋਵੇਗੀ ਜੋ ਮੂਲ ਟਰੇਨ ‘ਚ ਟਿਕਟ ਨਹੀਂ ਲੈ ਸਕੇ। ਟਿਕਟਾਂ ਦੀ ਬੁਕਿੰਗ ਪੀ.ਆਰ.ਐੱਸ. ਕਾਊਂਟਰਾਂ ਤੋਂ ਹੋਵੇਗੀ।

ਪਹਿਲਾਂ ਸਿਸਟਮ ਕੀ ਸੀ?
ਅਜੇ ਤੱਕ ਕਿਸੇ ਵੀ ਟਰੇਨ ਦਾ ਪਹਿਲਾ ਰਿਜਰਵੇਸ਼ਨ ਚਾਰਟ ਚਾਰ ਘੰਟੇ ਪਹਿਲਾਂ ਤੇ ਦੂਜਾ ਦੋ ਘੰਟੇ ਪਹਿਲਾਂ ਬਣਦਾ ਸੀ। ਹੁਣ ਹਮਸਫਰ ਦੀ ਤਰ੍ਹਾਂ ਹੋਰ ਰਾਜਧਾਨੀ, ਮੇਲ, ਐਕਸਪ੍ਰੈੱਸ ਤੇ ਸੁਪਰਫਾਸਟ ਟਰੇਨਾਂ ਵਿੱਚ ਵੀ ਇਹ ਸਿਸਟਮ ਲਾਗੂ ਕੀਤਾ ਜਾਵੇਗਾ।

ਮਹਿਲਾਵਾਂ ਦੀ ਸੁਰੱਖਿਆ ਵੀ ਹੋਵੇਗੀ ਮਜ਼ਬੂਤ
ਰੇਲਵੇ ਨੇ ਮਹਿਲਾ ਸੁਰੱਖਿਆ ਵੱਲ ਵੀ ਧਿਆਨ ਦਿੱਤਾ ਹੈ। ਹੁਣ ਸਭ ਮੇਲ ਤੇ ਐਕਸਪ੍ਰੈੱਸ ਟਰੇਨਾਂ ਵਿੱਚ CCTV ਕੈਮਰੇ ਲਗਾਏ ਜਾਣਗੇ।
SOS (ਪੈਨਿਕ) ਬਟਨ ਵੀ ਨਵੇਂ ਕੋਚਾਂ ਵਿੱਚ ਲਗਾਏ ਜਾਣਗੇ ਜੋ ਸੰਕਟ ਦੇ ਸਮੇਂ ਟ੍ਰੇਨ ਸਟਾਫ ਅਤੇ ਸੁਰੱਖਿਆ ਟੀਮ ਨੂੰ ਤੁਰੰਤ ਅਲਰਟ ਕਰਨਗੇ।
11 ਹਜ਼ਾਰ ਤੋਂ ਵੱਧ ਕੋਚਾਂ ਵਿੱਚ ਕੈਮਰੇ ਲੱਗਣਗੇ।

ਹੋਰ ਸੁਧਾਰ:
ਹੁਣ ਰੇਲਵੇ ਸਿਰਫ਼ 25% ਟਿਕਟਾਂ ਵੈਟਿੰਗ ਲਿਸਟ ਵਿੱਚ ਦੇਵੇਗਾ।
ਰਿਗ੍ਰੈਟ ਦੀ ਸਥਿਤੀ ਜ਼ਿਆਦਾ ਤੇਜ਼ੀ ਨਾਲ ਆਵੇਗੀ, ਜਿਸ ਆਧਾਰ ‘ਤੇ ਰੇਲਵੇ ਫੈਸਲਾ ਲਏਗਾ ਕਿ ਕਿਸ ਰੂਟ ‘ਤੇ ਕਲੋਨ ਟਰੇਨ ਚਾਹੀਦੀ ਹੈ ਜਾਂ ਨਹੀਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shubam Kumar

Content Editor

Related News