37.50 ਲੱਖ ਦੇ ਇਨਾਮੀ ਸਣੇ ਕੁੱਲ 22 ਨਕਸਲੀਆਂ ਨੇ ਕੀਤਾ ਸਰੰਡਰ

Friday, Jul 11, 2025 - 05:17 PM (IST)

37.50 ਲੱਖ ਦੇ ਇਨਾਮੀ ਸਣੇ ਕੁੱਲ 22 ਨਕਸਲੀਆਂ ਨੇ ਕੀਤਾ ਸਰੰਡਰ

ਰਾਏਪੁਰ- ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ 'ਚ 37.50 ਲੱਖ ਦੇ ਇਨਾਮੀ ਸਣੇ ਕੁੱਲ 22 ਨਕਸਲੀਆਂ ਨੇ ਸ਼ੁੱਕਰਵਾਰ ਨੂੰ ਸਮੂਹਿਕ ਆਤਮ ਸਮਰਪਣ ਕੀਤਾ ਹੈ। ਇਨ੍ਹਾਂ ਨਕਸਲੀਆਂ ਦੇ ਉੱਪਰ 50 ਹਜ਼ਾਰ ਰੁਪਏ ਤੋਂ ਲੈ ਕੇ 8 ਲੱਖ ਤੱਕ ਦੇ ਇਨਾਮ ਐਲਾਨ ਸਨ। ਮੁੱਖ ਮੰਤਰੀ ਵਿਸ਼ਨੂੰ ਦੇਵ ਸਾਏ ਨੇ ਅੱਜ ਸੋਸ਼ਲ ਮੀਡੀਆ 'ਐਕਸ' 'ਤੇ ਪੋਸਟ ਕਰਦੇ ਹੋਏ ਕਿਹਾ,''ਲੋਕ ਹੁਣ ਬੰਦੂਕ ਨਹੀਂ, ਵਿਕਾਸ ਦੀ ਰਾਹ 'ਤੇ ਤੁਰਨਾ ਚਾਹੁੰਦੇ ਹਨ। ਸਾਡੀ ਸਰਕਾਰ 'ਚ ਹੁਣ ਤੱਕ ਕੁੱਲ 1476 ਮਾਓਵਾਦੀ ਆਤਮ ਸਮਰਪਣ ਕਰ ਚੁੱਕੇ ਹਨ।''

ਸ਼੍ਰੀ ਸਾਏ ਨੇ ਕਿਹਾ,''ਇਹ ਸਾਡੀ ਸਰਕਾਰ ਦੀ ਨਵੀਨ ਆਤਮ ਸਮਰਪਣ ਅਤੇ ਮੁੜ ਵਸੇਬਾ ਨੀਤੀ 2025 ਅਤੇ ਜਨਕਲਿਆਣਕਾਰੀ ਯੋਜਨਾਵਾਂ ਦੀ ਸਕਾਰਾਤਮਕਤਾ ਦਾ ਪ੍ਰਮਾਣ ਹੈ। 'ਨਿਅਦ ਨੇਲਾਨਾਰ' ਵਰਗੀਆਂ ਯੋਜਨਾਵਾਂ ਨੇ ਭਰੋਸਾ ਜਗਾਇਆ ਹੈ, ਜਿਸ ਨਾਲ ਲੋਕ ਹਿੰਸਾ ਛੱਡ ਕੇ ਵਿਕਾਸ ਦੀ ਮੁੱਖ ਧਾਰਾ 'ਚ ਪਰਤ ਰਹੇ ਹਨ। ਇਨ੍ਹਾਂ ਆਤਮ ਸਮਰਪਿਤ ਨਕਸਲੀਆਂ ਦੇ ਪੁਨਰ ਸੁਰਜੀਤੀ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ। ਡਬਲ ਇੰਜਣ ਦੀ ਸਰਕਾਰ 31 ਮਾਰਚ 2026 ਤੱਕ ਨਕਸਲਾਦ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਚਨਬੱਧ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News