ਅਯੁੱਧਿਆ ਦੀਪ ਉਤਸਵ 'ਚ ਜਗਾਏ ਜਾਣਗੇ 21 ਲੱਖ ਦੀਵੇ, ਗਿੰਨੀਜ਼ ਵਰਲਡ ਰਿਕਾਰਡ ਬਣਾਉਣ ਦੀ ਤਿਆਰੀ

Monday, Oct 16, 2023 - 12:49 PM (IST)

ਅਯੁੱਧਿਆ ਦੀਪ ਉਤਸਵ 'ਚ ਜਗਾਏ ਜਾਣਗੇ 21 ਲੱਖ ਦੀਵੇ, ਗਿੰਨੀਜ਼ ਵਰਲਡ ਰਿਕਾਰਡ ਬਣਾਉਣ ਦੀ ਤਿਆਰੀ

ਅਯੁੱਧਿਆ- ਲਗਾਤਾਰ 6ਵੇਂ ਗਿੰਨੀਜ਼ ਵਰਲਡ ਰਿਕਾਰਡ ਲਈ ਇਸ ਸਾਲ 11 ਨਵੰਬਰ ਨੂੰ ਲਗਭਗ 25000 ਵਲੰਟੀਅਰ ਅਯੁੱਧਿਆ ਦੇ 51 ਘਾਟਾਂ 'ਤੇ ਦੀਵੇ ਜਗਾਉਣਗੇ। ਅਯੁੱਧਿਆ 'ਚ ਇਸ ਦੀਪ ਉਤਸਵ 'ਤੇ 21 ਲੱਖ ਮਿੱਟੀ ਦੇ ਦੀਵੇ ਜਗਾਉਣ ਦੇ ਟੀਚੇ ਨੂੰ ਹਾਸਲ ਕਰਨ ਦੇ ਉਦੇਸ਼ ਨਾਲ ਸਰਕਾਰ ਆਪਣੇ ਹੀ ਪਿਛਲੇ ਰਿਕਾਰਡ ਨੂੰ ਤੋੜਨ ਦੀ ਯੋਜਨਾ ਬਣਾ ਰਹੀ ਹੈ। ਆਯੋਜਨ 'ਚ ਕਰੀਬ 1 ਲੱਖ ਲੀਟਰ ਤੇਲ ਦਾ ਇਸਤੇਮਾਲ ਹੋਵੇਗਾ। ਪ੍ਰੋਗਰਾਮ ਦੇ ਆਯੋਜਕ ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ ਨੇ 21 ਲੱਖ ਦੀਵੇ ਸਫ਼ਲਤਾਪੂਰਵਕ ਜਗਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ 24 ਲੱਖ ਦੀਵੇ ਜਗਾਉਣ ਦਾ ਫ਼ੈਸਲਾ ਲਿਆ ਹੈ। 

ਇਹ ਵੀ ਪੜ੍ਹੋ- ਆਪ੍ਰੇਸ਼ਨ ਅਜੇ: ਇਜ਼ਾਰਾਈਲ ਤੋਂ ਭਾਰਤ ਪਰਤੀ ਚੌਥੀ ਉਡਾਣ, 274 ਭਾਰਤੀਆਂ ਦੀ ਸੁਰੱਖਿਅਤ ਘਰ ਵਾਪਸੀ

ਅਵਧ ਯੂਨੀਵਰਸਿਟੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਦੀਵੇ ਜਲਦੀ ਹੀ ਬੁੱਝ ਜਾਣਗੇ। ਸਾਵਧਾਨੀ ਦੇ ਤੌਰ 'ਤੇ ਅਸੀਂ 24 ਲੱਖ ਦੀਵੇ ਜਗਾਵਾਂਗੇ, ਤਾਂ ਕਿ ਜੇਕਰ 2-3 ਲੱਖ ਦੀਵੇ ਬੁੱਝ ਜਾਣ ਤਾਂ 21 ਲੱਖ ਦੀਵੇ ਜਗਾ ਕੇ ਗਿੰਨੀਜ਼ ਵਰਲਡ ਰਿਕਾਰਡ ਬਣਾਇਆ ਜਾ ਸਕੇ। ਅਯੁੱਧਿਆ ਪ੍ਰਸ਼ਾਸਨ ਇਸ ਉਪਲੱਬਧੀ ਨੂੰ ਸਫ਼ਲਤਾਪੂਰਵਕ ਹਾਸਲ ਕਰਨ ਦਾ ਟੀਚਾ ਲੈ ਕੇ ਚੱਲ ਰਿਹਾ ਹੈ। ਇਸ ਮੈਗਾ ਇਵੈਂਟ ਨੂੰ ਸਫ਼ਲ ਬਣਾਉਣ ਲਈ ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ, ਫੈਜ਼ਾਬਾਦ ਅਤੇ ਅਯੁੱਧਿਆ ਦੇ ਸਾਰੇ ਕਾਲਜਾਂ ਦੇ 25,000 ਤੋਂ ਵਧੇਰੇ ਵਲੰਟੀਅਰ ਲੱਗੇ ਹੋਏ ਹਨ। ਆਯੋਜਨ ਲਈ ਅਵਧ ਯੂਨੀਵਰਸਿਟੀ ਨੋਡਲ ਏਜੰਸੀ ਹੈ।

ਇਹ ਵੀ ਪੜ੍ਹੋੋ-  ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ 'ਚ ਫਸੀ ਤਾਮਿਲਨਾਡੂ ਦੀ ਪ੍ਰੋਫ਼ੈਸਰ, ਪਤੀ ਨੇ ਸਰਕਾਰ ਤੋਂ ਮੰਗੀ ਮਦਦ

ਵਾਲੰਟੀਅਰਾਂ ਨੂੰ ਇਕ ਲੀਟਰ ਤੇਲ ਦਿੱਤਾ ਜਾਵੇਗਾ। ਯੂਨੀਵਰਸਿਟੀ ਨੇ ਦੀਵੇ ਜਗਾਉਣ ਲਈ ਸਾਰੇ ਲੋੜੀਂਦੇ ਤੱਤ ਸਪਲਾਈ ਕਰਨ ਲਈ ਟੈਂਡਰ ਪ੍ਰਕਿਰਿਆ ਰਾਹੀਂ ਇਕ ਏਜੰਸੀ ਨੂੰ ਹਾਇਰ ਕੀਤਾ ਹੈ। ਦੀਪ ਉਤਸਵ 'ਤੇ ਕਰੀਬ ਤਿੰਨ ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਵਿਚ ਵਾਲੰਟੀਅਰਾਂ ਲਈ ਲੈਂਪ, ਟੀ-ਸ਼ਰਟਾਂ ਅਤੇ ਸਨੈਕਸ ਦਾ ਖਰਚਾ ਸ਼ਾਮਲ ਹੈ। ਯੋਗੀ ਸਰਕਾਰ 11 ਨਵੰਬਰ ਨੂੰ ਰੋਸ਼ਨੀ ਦੇ ਇਸ ਤਿਉਹਾਰ 'ਤੇ 21 ਲੱਖ ਮਿੱਟੀ ਦੇ ਦੀਵੇ ਜਗਾ ਕੇ 6ਵਾਂ ਗਿਨੀਜ਼ ਵਰਲਡ ਰਿਕਾਰਡ ਬਣਾਉਣ ਦਾ ਟੀਚਾ ਰੱਖੇਗੀ। ਜ਼ਿਕਰਯੋਗ ਹੈ ਕਿ ਇਸ ਨਾਲ ਨਵਾਂ ਰਿਕਾਰਡ ਕਾਇਮ ਹੋਵੇਗਾ। ਪਿਛਲੇ ਸਾਲ ਦੀਪ ਉਤਸਵ ਮੌਕੇ ਅਯੁੱਧਿਆ ਦੇ ਘਾਟਾਂ ਨੂੰ 15.76 ਲੱਖ ਦੀਵਿਆਂ ਨਾਲ ਜਗਮਗਾਇਆ ਗਿਆ ਸੀ। ਵਲੰਟੀਅਰਾਂ ਨੇ ਘਾਟਾਂ 'ਤੇ ਬਕਸੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ, ਜਿੱਥੇ ਦੀਵੇ ਲਗਾਏ ਜਾਣਗੇ।


author

Tanu

Content Editor

Related News