9 ਸਾਲਾਂ 'ਚ 24.82 ਕਰੋੜ ਲੋਕ ਗਰੀਬੀ ਰੇਖਾ ਤੋਂ ਆਏ ਬਾਹਰ: ਰਿਪੋਰਟ

Tuesday, Jan 16, 2024 - 04:19 PM (IST)

9 ਸਾਲਾਂ 'ਚ 24.82 ਕਰੋੜ ਲੋਕ ਗਰੀਬੀ ਰੇਖਾ ਤੋਂ ਆਏ ਬਾਹਰ: ਰਿਪੋਰਟ

ਨਵੀਂ ਦਿੱਲੀ : ਨੀਤੀ ਆਯੋਗ ਨੇ ਦੇਸ਼ ‘ਚ ਗਰੀਬੀ ਨੂੰ ਲੈ ਕੇ ਇਕ ਰਿਪੋਰਟ ਜਾਰੀ ਕੀਤੀ ਹੈ। ਨੀਤੀ ਆਯੋਗ ਵੱਲੋਂ ਜਾਰੀ ਰਾਸ਼ਟਰੀ ਬਹੁ-ਆਯਾਮੀ ਗਰੀਬੀ ਸੂਚਕਾਂਕ ਦੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ 9 ਸਾਲ ‘ਚ 24.82 ਕਰੋੜ ਲੋਕ ਗਰੀਬੀ ਤੋਂ ਬਾਹਰ ਨਿਕਲੇ ਹਨ। ਹੁਣ 11.28 ਫ਼ੀਸਦੀ ਲੋਕ ਗਰੀਬ ਹਨ। ਰਿਪੋਰਟ ਅਨੁਸਾਰ 41.3 ਫ਼ੀਸਦੀ ਲੋਕ ਬੇਘਰ ਹਨ। ਸਵੱਛ ਭਾਰਤ ਮੁਹਿੰਮ ਦੇ ਬਾਵਜੂਦ 31 ਫ਼ੀਸਦੀ ਲੋਕ ਟਾਇਲਟ ਸੁਵਿਧਾ ਤੋਂ ਵਾਂਝੇ ਹਨ। ਤਮਾਮ ਮੁਹਿੰਮ ਦੇ ਬਾਵਜੂਦ 44 ਫ਼ੀਸਦੀ ਲੋਕਾਂ ਕੋਲ ਰਸੋਈ ਗੈਸ ਕੁਨੈਕਸ਼ਨ ਨਹੀਂ ਹੈ, ਉਹ ਹਾਲੇ ਵੀ ਬਾਲਣ ਦੀ ਵਰਤੋਂ ਕਰ ਰਹੇ ਹਨ। 20 ਸਾਲ 'ਚ 14.61 ਫ਼ੀਸਦੀ ਲੋਕਾਂ ਨੂੰ ਹੀ ਘਰ ਨਸੀਬ ਹੋਇਆ ਹੈ। ਇਸ ਮਿਆਦ ਦੌਰਾਨ ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਵਿੱਚ ਗਰੀਬੀ ਵਿੱਚ ਸਭ ਤੋਂ ਵੱਧ ਕਮੀ ਦੇਖੀ ਗਈ ਹੈ।

ਇਹ ਵੀ ਪੜ੍ਹੋ: ਨਿਕਾਰਾਗੁਆ ਮਨੁੱਖੀ ਤਸਕਰੀ ਮਾਮਲਾ: ਬਟਾਲਾ ਦੇ ਟਰੈਵਲ ਏਜੰਟ ਵਿਰੁੱਧ ਦੋ FIR ਦਰਜ

ਰਿਪੋਰਟ ਵਿੱਚ ਪੋਸ਼ਣ, ਬਾਲ ਅਤੇ ਕਿਸ਼ੋਰ ਮੌਤ ਦਰ, ਮਾਵਾਂ ਦੀ ਸਿਹਤ, ਸਕੂਲੀ ਪੜ੍ਹਾਈ ਦੇ ਸਾਲ, ਸਕੂਲ ਵਿੱਚ ਹਾਜ਼ਰੀ, ਖਾਣਾ ਪਕਾਉਣ ਦਾ ਬਾਲਣ, ਸੈਨੀਟੇਸ਼ਨ, ਪੀਣ ਵਾਲਾ ਪਾਣੀ, ਬਿਜਲੀ, ਰਿਹਾਇਸ਼, ਜਾਇਦਾਦ ਅਤੇ ਬੈਂਕ ਖਾਤੇ ਸ਼ਾਮਲ ਹਨ। ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 5.94 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ। ਜਦੋਂ ਕਿ ਬਿਹਾਰ ਵਿੱਚ 3.77 ਕਰੋੜ ਅਤੇ ਮੱਧ ਪ੍ਰਦੇਸ਼ ਵਿੱਚ 2.30 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ। ਬਹੁ-ਆਯਾਮੀ ਗਰੀਬੀ ਸੂਚਕਾਂਕ ਦੇ ਸਾਰੇ 12 ਸੂਚਕਾਂ ਵਿੱਚ ਮਹੱਤਵਪੂਰਨ ਸੁਧਾਰ ਦੇਖਿਆ ਗਿਆ ਹੈ। 

ਇਹ ਵੀ ਪੜ੍ਹੋ: ਧੁੰਦ ਤੇ ਠੰਡ ’ਚ ਕੰਬਦੇ ਹੋਏ ਸਕੂਲਾਂ ’ਚ ਪਹੁੰਚੇ ਵਿਦਿਆਰਥੀ, ਹੋ ਰਹੇ ਬੀਮਾਰੀਆਂ ਦਾ ਸ਼ਿਕਾਰ

ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪ੍ਰਤਿਕਿਰਿਆ ਦਿੰਦੇ ਹੋਏ ਲਿਖਿਆ, ''ਬਹੁਤ ਉਤਸ਼ਾਹਜਨਕ, ਇਹ ਸਮਾਵੇਸ਼ੀ ਵਿਕਾਸ ਨੂੰ ਅੱਗੇ ਵਧਾਉਣ ਅਤੇ ਸਾਡੀ ਅਰਥਵਿਵਸਥਾ ਵਿੱਚ ਤਬਦੀਲੀਆਂ 'ਤੇ ਧਿਆਨ ਦੇਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਸੀਂ ਹਰ ਭਾਰਤੀ ਲਈ ਸਰਬਪੱਖੀ ਵਿਕਾਸ ਅਤੇ ਖੁਸ਼ਹਾਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਾਂਗੇ।''

‘ਜਗਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ। 


author

Anuradha

Content Editor

Related News