ਰਾਜਸਥਾਨ ’ਚ ਸਾੜਿਆ ਰਾਵਣ ਦਾ 233 ਫੁੱਟ ਉੱਚਾ ਪੁਤਲਾ, ਬਣਿਆ ਵਿਸ਼ਵ ਰਿਕਾਰਡ
Saturday, Oct 04, 2025 - 10:33 AM (IST)

ਕੋਟਾ (ਭਾਸ਼ਾ) - ਰਾਜਸਥਾਨ ਦੇ ਕੋਟਾ ਸ਼ਹਿਰ ਵਿਚ ਦੁਸਹਿਰੇ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਕੋਟਾ ਵਿਚ ਦੁਸਹਿਰੇ ਦੇ ਮੈਦਾਨ ਵਿਚ ਵੀਰਵਾਰ ਨੂੰ ਰਾਵਣ ਦਾ 233 ਫੁੱਟ ਉੱਚਾ ਪੁਤਲਾ ਸਾੜ ਕੇ ਇਕ ਵਿਸ਼ਵ ਰਿਕਾਰਡ ਬਣਾਇਆ ਗਿਆ। ਇਸ ਤੋਂ ਇਲਾਵਾ ਕੋਟਾ ਤੋਂ ਤਿੰਨ ਵਾਰ ਸੰਸਦ ਮੈਂਬਰ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਇੱਥੇ ਇਕ ਸ਼ਾਨਦਾਰ ਸਮਾਰੋਹ ਵਿਚ 132ਵੇਂ ਰਾਸ਼ਟਰੀ ਦੁਸਹਿਰਾ ਮੇਲੇ ਦਾ ਉਦਘਾਟਨ ਕੀਤਾ।
ਪੜ੍ਹੋ ਇਹ ਵੀ : ਮਹਿੰਗਾ ਹੋਇਆ LPG ਗੈਸ ਸਿਲੰਡਰ, ਤਿਉਹਾਰਾਂ 'ਤੇ ਲੱਗਾ ਵੱਡਾ ਝਟਕਾ
ਦੱਸ ਦੇਈਏ ਕਿ ਇਸ ਖ਼ਾਸ ਮੌਕੇ 'ਤੇ ਰਾਵਣ ਦੇ ਵਿਸ਼ਾਲ ਪੁਤਲੇ ਦੇ ਨਾਲ-ਨਾਲ ਕੁੰਭਕਰਨ ਅਤੇ ਮੇਘਨਾਥ ਦੇ 60 ਫੁੱਟ ਉੱਚੇ ਪੁਤਲੇ ਵੀ ਸਾੜੇ ਗਏ। ਕੋਟਾ ਦੇ ਸਾਬਕਾ ਸ਼ਾਹੀ ਪਰਿਵਾਰ ਦੇ ਮੁਖੀ ਇਜਿਆਰਾਜ ਸਿੰਘ ਦੁਆਰਾ ਚਲਾਏ ਗਏ ਤੀਰ ਨਾਲ ਪੁਤਲਿਆਂ ਨੂੰ ਅੱਗ ਲਾਈ ਗਈ। ਪਿਛਲਾ ਰਿਕਾਰਡ 2024 ਵਿਚ ਦਿੱਲੀ ’ਚ 210 ਫੁੱਟ ਉੱਚੇ ਰਾਵਣ ਦੇ ਪੁਤਲੇ ਨੂੰ ਸਾੜ ਕੇ ਬਣਾਇਆ ਗਿਆ ਸੀ।
ਪੜ੍ਹੋ ਇਹ ਵੀ : ਹੁਣ ਰਾਸ਼ਨ ਡਿਪੂਆਂ ਤੋਂ ਮਿਲੇਗਾ ਸਸਤਾ ਸਰ੍ਹੋਂ ਦਾ ਤੇਲ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।