ਦੁਸਹਿਰੇ ਵਾਲੇ ਦਿਨ ਰਾਵਣ ਦੀ ਥਾਂ ਸਾੜ ਦਿੱਤਾ ਭਗਵਾਨ ਰਾਮ ਜੀ ਦਾ ਪੁਤਲਾ
Saturday, Oct 04, 2025 - 10:23 AM (IST)

ਚੇਨਈ (ਅਨਸ) - ਵੀਰਵਾਰ ਪੂਰੇ ਦੇਸ਼ ’ਚ ਰਾਵਣ ਦੇ ਪੁਤਲੇ ਸਾੜੇ ਗਏ ਪਰ ਇਕ ਥਾਂ ਭਗਵਾਨ ਰਾਮ ਜੀ ਦਾ ਪੁਤਲਾ ਤੇ ਸਬੰਧਤ ਪੋਸਟਰ ਸਾੜੇ ਗਏ। ਇਹ ਮੰਦਭਾਗੀ ਘਟਨਾ ਤਾਮਿਲਨਾਡੂ ਦੇ ਤ੍ਰਿਚੀ ’ਚ ਵਾਪਰੀ। ਇਕ ਸੰਗਠਨ ਨੇ ਇੱਥੇ ਇਕ ਸਮਾਗਮ ਦਾ ਆਯੋਜਨ ਕੀਤਾ ਤੇ ਭਗਵਾਨ ਰਾਮ ਜੀ ਦਾ ਪੁਤਲਾ ਸਾੜਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ, ਜਿਸ ਨਾਲ ਪੂਰੇ ਦੇਸ਼ ’ਚ ਰੋਸ ਫੈਲ ਗਿਆ।
ਪੜ੍ਹੋ ਇਹ ਵੀ : ਮਹਿੰਗਾ ਹੋਇਆ LPG ਗੈਸ ਸਿਲੰਡਰ, ਤਿਉਹਾਰਾਂ 'ਤੇ ਲੱਗਾ ਵੱਡਾ ਝਟਕਾ
ਮੱਧ ਪ੍ਰਦੇਸ਼ ’ਚ ਵਿਰੋਧ ਪ੍ਰਦਰਸ਼ਨ ਹੋਏ। ਇੰਦੌਰ ’ਚ ਹਿੰਦੂ ਸੰਗਠਨਾਂ ਨੇ ਮਾਲਵਾ ਸਕੁਏਅਰ ’ਚ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਭਗਵਾਨ ਰਾਮ ਜੀ ਦੇ ਪੁਤਲੇ ਨੂੰ ਸਾੜਨ ਵਾਲੇ ਮੁਲਜ਼ਮ ਦਾ ਪੁਤਲਾ ਜੁੱਤੀਆਂ ਦਾ ਹਾਰ ਪਾ ਕੇ ਸਾੜਿਆ ਗਿਆ। ਤਾਮਿਲਨਾਡੂ ਦੇ ਪੇਰੀਆਵਾਦੀ ਸੰਗਠਨ ਤੇ ਥੰਥਾਈ ਪੇਰੀਆਰ ਦ੍ਰਾਵਿੜ ਕੜਗਮ ਨੇ ਬੁੱਧਵਾਰ ਚੇਨਈ ਦੇ ਮਾਇਲਾਪੁਰ ’ਚ ਸੰਸਕ੍ਰਿਤ ਕਾਲਜ ਦੇ ਬਾਹਰ ਭਗਵਾਨ ਰਾਮ ਜੀ, ਸੀਤਾ ਮਾਤਾ ਤੇ ਲਕਸ਼ਮਣ ਜੀ ਦੇ ਪੁਤਲੇ ਸਾੜੇ।
ਪੜ੍ਹੋ ਇਹ ਵੀ : ਭਲਕੇ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ, ਹੋਇਆ ਛੁੱਟੀ ਦਾ ਐਲਾਨ
ਦੱਸ ਦੇਈਏ ਕਿ ਜਿਵੇਂ ਹੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ, ਉਸ ਨੂੰ ਦੇਖ ਕੇ ਹਿੰਦੂ ਸੰਗਠਨ ਗੁੱਸੇ ’ਚ ਆ ਗਏ। ਟੀ. ਡੀ. ਪੀ. ਕੇ. ਸੰਗਠਨ ਨੇ ਇਸ ਨੂੰ ‘ਰਾਵਣ ਲੀਲਾ’ ਦਾ ਨਾਂ ਦਿੱਤਾ। ਉਨ੍ਹਾਂ ਇਸ ਨੂੰ ਉੱਤਰੀ ਭਾਰਤ ’ਚ ਮਨਾਈ ਜਾਂਦੀ ਰਾਮਲੀਲਾ ਦੇ ਜਵਾਬ ਵਜੋਂ ਦੱਸਿਆ। ਇਸ ਦੌਰਾਨ ਬਹੁਤ ਹੰਗਾਮਾ ਹੋਇਆ। ਪੁਲਸ ਦੀ ਸਖ਼ਤ ਸੁਰੱਖਿਆ ਦੇ ਬਾਵਜੂਦ ਲਗਭਗ 40 ਪ੍ਰਦਰਸ਼ਨਕਾਰੀ ਬੈਰੀਕੇਡ ਤੋੜਨ ਤੇ ਪੁਤਲੇ ਸਾੜਨ ’ਚ ਕਾਮਯਾਬ ਰਹੇ। ਪੁਲਸ ਨੇ 11 ਕਾਰਕੁੰਨਾਂ ਨੂੰ ਹਿਰਾਸਤ ’ਚ ਲੈ ਲਿਆ।
ਪੜ੍ਹੋ ਇਹ ਵੀ : ਹੁਣ ਰਾਸ਼ਨ ਡਿਪੂਆਂ ਤੋਂ ਮਿਲੇਗਾ ਸਸਤਾ ਸਰ੍ਹੋਂ ਦਾ ਤੇਲ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।