ਕੋਰੋਨਾ ਮਹਾਮਾਰੀ ਦੀ ਪਹਿਲੀ ਲਹਿਰ ’ਚ 23 ਕਰੋੜ ਭਾਰਤੀ ਹੋਏ ਗਰੀਬ

05/07/2021 5:14:03 AM

ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਅਤੇ ਲਾਕਡਾਊਨ ਤੋਂ ਬਾਅਦ ਲੜਖੜਾਈ ਆਰਥਿਕ ਵਿਵਸਥਾ ਤੋਂ ਬਾਅਦ ਪਿਛਲੇ ਇਕ ਸਾਲ ਵਿਚ 23 ਕਰੋੜ ਭਾਰਤੀ ਗਰੀਬ ਹੋ ਗਏ ਹਨ। ਅਜੀਮ ਪ੍ਰੇਮਜੀ ਯੂਨੀਵਰਸਿਟੀ ਦੇ ਇਕ ਸਰਵੇਖਣ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ- ਰੇਲਵੇ ਨੇ ਸ਼ਤਾਬਦੀ ਅਤੇ ਜਨ ਸ਼ਤਾਬਦੀ ਸਮੇਤ 72 ਗੱਡੀਆਂ ਤੇ ਰੋਕ ਲਾਉਣ ਦਾ ਕੀਤਾ ਐਲਾਨ

ਦਿਹਾਤੀ ਖੇਤਰਾਂ ਤੋਂ ਜ਼ਿਆਦਾ ਗਰੀਬੀ ਦਾ ਅਸਰ ਸ਼ਹਿਰਾਂ ’ਚ ਹੋਇਆ ਹੈ। ਮਹਾਮਾਰੀ ਦੌਰਾਨ 23 ਕਰੋੜ ਲੋਕ ਅਜਿਹੇ ਹਨ, ਜੋ ਰਾਸ਼ਟਰੀ ਘੱਟੋ-ਘੱਟ ਮਜ਼ਦੂਰੀ ਦੀ ਹੱਦ ਤੋਂ ਵੀ ਹੇਠਾਂ ਆ ਗਏ ਹਨ। ਇਹ ਅੰਕੜੇ ਅਨੂਪ ਸਤਪਥੀ ਕਮੇਟੀ ਦੀ 375 ਰੁਪਏ ਰੋਜ਼ਾਨਾ ਦੀ ਮਜ਼ਦੂਰੀ ਨੂੰ ਆਧਾਰ ਬਣਾ ਕੇ ਕੱਢੇ ਗਏ ਹਨ।

ਇਹ ਵੀ ਪੜ੍ਹੋ- ਇਸ ਸੂਬੇ 'ਚ ਲੱਗਾ ਮੁਕੰਮਲ ਲਾਕਡਾਊਨ, ਵਿਆਹ 'ਤੇ 31 ਮਈ ਤੱਕ ਲੱਗੀ ਰੋਕ

ਰਿਪੋਰਟ ਮੁਤਾਬਕ ਮਹਾਮਾਰੀ ਦਾ ਅਸਰ ਹਰ ਵਰਗ 'ਤੇ ਪਿਆ ਹੈ ਪਰ ਇਸ ਦਾ ਸਭ ਤੋਂ ਜ਼ਿਆਦਾ ਕਹਿਰ ਗਰੀਬ ਪਰਿਵਾਰਾਂ 'ਤੇ ਵਰ੍ਹਿਆ ਹੈ। ਪਿਛਲੇ ਸਾਲ ਅਪ੍ਰੈਲ ਅਤੇ ਮਈ ਵਿੱਚ ਸਭ ਤੋਂ ਗਰੀਬ ਲੋਕਾਂ ਵਿੱਚੋਂ ਵੀਹ ਫੀਸਦੀ ਪਰਿਵਾਰਾਂ ਦੀ ਆਮਦਨੀ ਪੂਰੀ ਤਰ੍ਹਾਂ ਖ਼ਤਮ ਹੋ ਗਈ। ਜੋ ਅਮੀਰ ਹਨ, ਉਨ੍ਹਾਂ ਨੂੰ ਵੀ ਆਪਣੀ ਆਮਦਨੀ ਵਿੱਚ ਪਹਿਲਾਂ ਦੀ ਤੁਲਣਾ ਵਿੱਚ ਇੱਕ ਵੱਡੇ ਹਿੱਸੇ ਦਾ ਨੁਕਸਾਨ ਹੋਇਆ। ਪਿਛਲੇ ਸਾਲ ਮਾਰਚ ਤੋਂ ਲੈ ਕੇ ਅਕਤੂਬਰ ਲੱਗਭੱਗ ਅੱਠ ਮਹੀਨੇ ਵਿੱਚ ਹਰ ਪਰਿਵਾਰ ਨੂੰ ਦੋ ਮਹੀਨੇ ਦੀ ਆਮਦਨੀ ਨੂੰ ਗੁਆਉਣਾ ਪਿਆ। ਡੇਢ ਕਰੋੜ ਅਜਿਹੇ ਮਜ਼ਦੂਰ ਸਨ, ਜਿਨ੍ਹਾਂ ਨੂੰ ਪਿਛਲੇ ਸਾਲ ਅੰਤ ਤੱਕ ਕੋਈ ਕੰਮ ਹੀ ਨਹੀਂ ਮਿਲਿਆ। ਇਸ ਦੌਰਾਨ ਔਰਤਾਂ ਦੇ ਰੋਜ਼ਗਾਰ 'ਤੇ ਜ਼ਿਆਦਾ ਅਸਰ ਪਿਆ। ਲਾਕਡਾਊਨ ਦੌਰਾਨ 47 ਫੀਸਦੀ ਔਰਤਾਂ ਨੂੰ ਸਥਾਈ ਰੂਪ ਨਾਲ ਆਪਣੀ ਨੌਕਰੀ ਛੱਡਣੀ ਪਈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News