22 ਜਨਵਰੀ ਨੂੰ ਟਲ ਸਕਦੀ ਹੈ ਨਿਰਭਯਾ ਦੇ ਦੋਸ਼ੀਆਂ ਦੀ ਫਾਂਸੀ

1/15/2020 1:52:30 PM

ਨਵੀਂ ਦਿੱਲੀ— ਨਿਰਭਯਾ ਕੇਸ ਦੇ ਦੋਸ਼ੀਆਂ ਦੀ ਫਾਂਸੀ 22 ਜਨਵਰੀ ਤੋਂ ਕੁਝ ਦਿਨ ਹੋਰ ਅੱਗੇ ਵਧ ਸਕਦੀ ਹੈ। ਨਿਰਭਯਾ ਦੇ ਇਕ ਦੋਸ਼ੀ ਮੁਕੇਸ਼ ਨੇ ਹੇਠਲੀ ਅਦਾਲਤ ਵਲੋਂ ਜਾਰੀ ਡੈੱਥ ਵਾਰੰਟ ਨੂੰ ਰੁਕਵਾਉਣ ਲਈ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਇਸ 'ਤੇ ਬੁੱਧਵਾਰ ਨੂੰ ਹਾਈ ਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਸਰਕਾਰੀ ਵਕੀਲਾਂ ਨੇ ਕਿਹਾ ਕਿ ਦਯਾ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਵੀ 14 ਦਿਨ ਦਾ ਸਮਾਂ ਮਿਲਦਾ ਹੈ। ਦੋਸ਼ੀ ਮੁਕੇਸ਼ ਨੇ ਕਿਊਰੇਟਿਵ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਰਾਸ਼ਟਰਪਤੀ ਕੋਲ ਦਯਾ ਪਟੀਸ਼ਨ ਦਾਖਲ ਕੀਤੀ ਹੈ। ਸਰਕਾਰੀ ਵਕੀਲਾਂ ਨੇ ਇਹ ਵੀ ਤਰਕ ਦਿੱਤਾ ਕਿ ਜੇਕਰ ਰਾਸ਼ਟਰਪਤੀ ਦਯਾ ਪਟੀਸ਼ਨ ਖਾਰਜ ਵੀ ਕਰ ਦਿੰਦੇ ਹਨ, ਉਸ ਤੋਂ ਬਾਅਦ ਵੀ 14 ਦਿਨ ਦਾ ਸਮਾਂ ਮਿਲੇਗਾ।

ਦਯਾ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਮਿਲੇਗਾ 14 ਦਿਨ ਦਾ ਸਮਾਂ
ਦੋਸ਼ੀ ਮੁਕੇਸ਼ ਨੇ ਕਿਊਰੇਟਿਵ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਰਾਸ਼ਟਰਪਤੀ ਕੋਲ ਦਯਾ ਪਟੀਸ਼ਨ ਦਾਖਲ ਕੀਤੀ ਹੈ। ਸਰਕਾਰੀ ਵਕੀਲਾਂ ਨੇ ਇਹ ਵੀ ਤਰਕ ਦਿੱਤਾ ਕਿ ਜੇਕਰ ਰਾਸ਼ਟਰਪਤੀ ਦਯਾ ਪਟੀਸ਼ਨ ਖਾਰਜ ਵੀ ਕਰ ਦਿੰਦੇ ਹਨ ਤਾਂ ਉਸ ਤੋਂ ਬਾਅਦ ਵੀ 14 ਦਿਨ ਦਾ ਸਮਾਂ ਮਿਲੇਗਾ। ਦੋਸ਼ੀ ਪੱਖ ਦੇ ਵਕੀਲ ਨੇ ਹਾਈ ਕੋਰਟ 'ਚ ਕਿਹਾ ਕਿ ਉਨ੍ਹਾਂ ਦੇ ਕਲਾਇੰਟ ਨੇ ਰਾਸ਼ਟਰਪਤੀ ਕੋਲ ਦਯਾ ਪਟੀਸ਼ਨ ਦਾਖਲ ਕੀਤੀ ਹੈ। ਦਯਾ ਪਟੀਸ਼ਨ ਜੇਕਰ ਖਾਰਜ ਵੀ ਹੁੰਦੀ ਹੈ ਤਾਂ ਵੀ ਫਾਂਸੀ ਤੋਂ ਪਹਿਲਾਂ ਦੋਸ਼ੀ ਸ਼ਖਸ ਨੂੰ 14 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ।

ਵਕੀਲ ਨੂੰ ਪਟੀਸ਼ਨ ਨੂੰ ਦੱਸਿਆ ਪ੍ਰੀਮੈਚਿਊਰ
ਇਸ 'ਤੇ ਦਿੱਲੀ ਸਰਕਾਰ ਵਲੋਂ ਹਾਈ ਕੋਰਟ 'ਚ ਪੇਸ਼ ਸੀਨੀਅਰ ਐਡਵੋਕੇਟ ਰਾਹੁਲ ਮੇਹਰਾ ਨੇ ਕਿਹਾ ਕਿ 21 ਜਨਵਰੀ ਨੂੰ ਟ੍ਰਾਇਲ ਕੋਰਟ ਕੋਲ ਜਾਵੇਗਾ। ਜੇਕਰ ਉਦੋਂ ਤੱਕ ਦਯਾ ਪਟੀਸ਼ਨ ਖਾਰਜ ਹੁੰਦੀ ਹੈ, ਉਦੋਂ ਵੀ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ 14 ਦਿਨ ਦੇ ਸਮੇਂ ਵਾਲਾ ਨਵਾਂ ਡੈੱਥ ਵਾਰੰਟ ਜਾਰੀ ਕਰਨਾ ਹੋਵੇਗਾ। ਅਜਿਹੇ 'ਚ ਕਿਸੇ ਵੀ ਸੂਰਤ 'ਚ 22 ਜਨਵਰੀ ਨੂੰ ਡੈੱਥ ਵਾਰੰਟ 'ਤੇ ਅਮਲ ਕਰਨਾ ਸੰਭਵ ਨਹੀਂ ਹੈ। ਲਿਹਾਜਾ ਇਹ ਪਟੀਸ਼ਨ (ਡੈੱਥ ਵਾਰੰਟ ਰੁਕਾਉਣ ਲਈ ਅਰਜ਼ੀ) ਪ੍ਰੀਮੈਚਿਊਰ ਹੈ।

ਦਿੱਲੀ ਹਾਈ ਕੋਰਟ ਨੇ ਵੀ ਚੁੱਕਿਆ ਸਵਾਲ
ਮੁਕੇਸ਼ ਦੀ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਨੇ ਵੀ ਸਵਾਲ ਚੁੱਕਿਆ। ਮਾਮਲੇ ਦੀ ਸੁਣਵਾਈ ਕਰ ਰਹੇ ਹਨ ਜਸਟਿਸ ਮਨਮੋਹਨ ਨੇ ਕਿਹਾ ਕਿ ਜੇਲ ਅਧਿਕਾਰੀਆਂ ਵਲੋਂ ਦੋਸ਼ੀਆਂ ਨੂੰ ਪਹਿਲਾ ਨੋਟਿਸ ਜਾਰੀ ਕਰਨ 'ਚ ਇੰਨੀ ਦੇਰੀ ਕਿਉਂ ਹੋਈ? ਇਸ ਦੌਰਾਨ ਜੱਜ ਨੇ ਸਖਤ ਟਿੱਪਣੀ ਕਰਦੇ ਹੋਏ ਕਿਹਾ,''ਇਹ ਸਾਫ਼ ਹੈ ਕਿ ਕਿਵੇਂ ਦੋਸ਼ੀਆਂ ਵਲੋਂ ਸਿਸਟਮ ਦੀ ਗਲਤ ਵਰਤੋਂ ਕੀਤੀ ਗਈ (ਵੱਡੀ ਚਾਲਾਕੀ ਨਾਲ), ਅਜਿਹੇ 'ਚ ਤਾਂ ਲੋਕ ਸਿਸਟਮ ਤੋਂ ਭਰੋਸਾ ਗਵਾ ਦੇਣਗੇ।''

ਦਿੱਲੀ ਪੁਲਸ ਨੇ ਵੀ ਪਟੀਸ਼ਨ 'ਤੇ ਇਤਰਾਜ਼ ਜਤਾਇਆ
ਕੋਰਟ 'ਚ ਮਾਮਲੇ 'ਤੇ ਸੁਣਵਾਈ ਦੌਰਾਨ ਦਿੱਲੀ ਪੁਲਸ ਨੇ ਵੀ ਡੈੱਥ ਵਾਰੰਟ ਰੁਕਵਾਉਣ ਸੰਬੰਧੀ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਇਤਰਾਜ਼ ਜਤਾਇਆ। ਪੁਲਸ ਵਲੋਂ ਦਲੀਲ ਦਿੱਤੀ ਗਈ,''ਸਾਲ 2017 'ਚ ਸੁਪਰੀਮ ਕੋਰਟ ਦੋਸ਼ੀਆਂ ਦੀ ਅਪੀਲ ਖਾਰਜ ਕਰਦਾ ਹੈ ਅਤੇ ਸਾਲ 2020 'ਚ ਦਯਾ ਪਟੀਸ਼ਨ ਦਾਖਲ ਕੀਤੀ ਜਾਂਦੀ ਹੈ, ਇਹ ਇਕ ਵੱਡਾ ਗੈਪ ਹੈ। ਦੋਸ਼ੀ ਨੇ ਇਸ ਮਾਮਲੇ 'ਚ ਜਾਣਬੁੱਝ ਕੇ ਦੇਰੀ ਕੀਤੀ। ਜੇਲ ਮੈਨੁਅਲ ਦੇ ਹਿਸਾਬ ਨਾਲ ਅਪੀਲ ਖਾਰਜ ਹੋਣ ਤੋਂ ਬਾਅਦ ਦੋਸ਼ੀ ਨੂੰ ਦਯਾ ਪਟੀਸ਼ਨ ਦਾਖਲ ਕਰਨ ਲਈ 7 ਦਿਨ ਦਾ ਸਮਾਂ ਮਿਲਦਾ ਹੈ।''


DIsha

Edited By DIsha