ਉੱਤਰਾਖੰਡ ''ਚ ਫਸੇ ਉੱਤਰ ਪ੍ਰਦੇਸ਼, ਪੰਜਾਬ ਦੇ 21 ਮਜ਼ਦੂਰ ਘਰਾਂ ਲਈ ਰਵਾਨਾ

Friday, May 01, 2020 - 07:21 PM (IST)

ਗੋਪੇਸ਼ਵਰ (ਭਾਸ਼ਾ)— ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ ਦੀ ਵਜ੍ਹਾ ਕਰ ਕੇ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਚੋਮਲੀ ਵਿਚ ਫਸੇ ਮਜ਼ਦੂਰਾਂ ਨੂੰ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਅਤੇ ਪੰਜਾਬ 'ਚ ਉਨ੍ਹਾਂ ਦੇ ਘਰਾਂ ਲਈ ਰਵਾਨਾ ਕਰ ਦਿੱਤਾ ਗਿਆ। ਪਿਛਲੇ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਚਮੋਲੀ ਜ਼ਿਲੇ ਦੇ ਗੌਚਰ 'ਚ ਰਾਹਤ ਕੈਂਪਾਂ ਵਿਚ ਰਹਿ ਰਹੇ ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ 21 ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਦੀ ਵਿਵਸਥਾ ਸਥਾਨਕ ਪ੍ਰਸ਼ਾਸਨ ਨੇ ਕੀਤੀ। ਇਨ੍ਹਾਂ ਨੂੰ ਬੱਸ ਜ਼ਰੀਏ ਗੌਚਰ ਤੋਂ ਹਰੀਦੁਆਰ ਭੇਜਿਆ ਗਿਆ, ਜਿੱਥੋਂ ਉਨ੍ਹਾਂ ਨੂੰ ਉਨ੍ਹਾਂ ਦੇ ਜ਼ਿਲਿਆਂ ਲਈ ਰਵਾਨਾ ਕੀਤਾ ਜਾਵੇਗਾ। ਰਾਹਤ ਕੈਂਪ ਤੋਂ ਰਵਾਨਾ ਕੀਤੇ ਜਾਣ ਤੋਂ ਪਹਿਲਾਂ ਮੈਡੀਕਲ ਟੀਮ ਨੇ ਸਾਰੇ ਮਜ਼ਦੂਰਾਂ ਦੀ ਸਿਹਤ ਦੀ ਜਾਂਚ ਕੀਤੀ। ਘਰ ਜਾਂਦੇ ਸਮੇਂ ਮਜ਼ਦੂਰ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਕੈਂਪ 'ਚ ਦਿੱਤੀਆਂ ਗਈਆਂ ਸਹੂਲਤਾਂ ਲਈ ਪ੍ਰਸ਼ਾਸਨ, ਪੁਲਸ ਅਤੇ ਸਿਹਤ ਟੀਮ ਦਾ ਨਮ ਅੱਖਾਂ ਨਾਲ ਧੰਨਵਾਦ ਜ਼ਾਹਰ ਕੀਤਾ।

ਲਾਕਡਾਊਨ ਦੌਰਾਨ ਜ਼ਿਲੇ ਵਿਚ ਇੱਧਰ-ਉੱਧਰ ਫਸੇ ਮਜ਼ਦੂਰਾਂ ਲਈ ਜ਼ਿਲਾ ਪ੍ਰਸ਼ਾਸਨ ਨੇ ਗੌਚਰ ਸਰਕਾਰੀ ਪੌਲੀਟੈਕਨੀਕਲ ਕਾਲਜ 'ਚ ਰਾਹਤ ਕੈਂਪ ਬਣਾਇਆ ਸੀ, ਜਿੱਥੋਂ ਉਨ੍ਹਾਂ ਲਈ ਭੋਜਨ ਅਤੇ ਠਹਿਰਣ ਤੋਂ ਇਲਾਵਾ ਮਨੋਰੰਜਨ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ। ਉੱਥੋਂ ਮਜ਼ਦੂਰਾਂ ਦੀ ਰੋਜ਼ਾਨਾ ਸਿਹਤ ਜਾਂਚ ਕੀਤੀ ਜਾਂਦੀ ਰਹੀ। ਪ੍ਰਸ਼ਾਸਨ ਇਨ੍ਹਾਂ ਮਜ਼ਦੂਰਾਂ ਨੂੰ ਨਿਯਮਿਤ ਯੋਗਾ ਅਤੇ ਕਸਰਤ ਸਿਖਾਉਣ ਤੋਂ ਇਲਾਵਾ ਹਰ ਰੋਜ਼ ਇਨ੍ਹਾਂ ਦੀ ਕੌਂਸਲਿੰਗ ਵੀ ਕਰਦਾ ਰਿਹਾ, ਜਿਸ ਨਾਲ ਉਹ ਸਰੀਰਕ ਅਤੇ ਮਾਨਸਿਕ ਦੋਹਾਂ ਤਰ੍ਹਾਂ ਨਾਲ ਫਿਟ ਰਹੇ। ਤਹਿਸੀਲਦਾਰ ਸੋਹਨ ਸਿੰਘ ਰਾਂਗਡ ਨੇ ਦੱਸਿਆ ਕਿ ਗੌਚਰ ਰਾਹਤ ਕੈਂਪ ਤੋਂ ਉੱਤਰ ਪ੍ਰਦੇਸ਼ ਦੇ 20 ਅਤੇ ਪੰਜਾਬ ਦੇ ਇਕ ਮਜ਼ਦੂਰ ਨੂੰ ਉਨ੍ਹਾਂ ਦੇ ਘਰ ਭੇਜਿਆ ਗਿਆ।


Tanu

Content Editor

Related News