CAA ਹਿੰਸਾ : ਯੋਗੀ ਸਰਕਾਰ ਦੀ ਰਾਹ ''ਤੇ ਰੇਲਵੇ, 21 ਅੱਤਵਾਦੀਆਂ ਤੋਂ ਵਸੂਲੇਗੀ 87.99 ਕਰੋੜ ਰੁਪਏ

Wednesday, Jan 15, 2020 - 07:49 PM (IST)

CAA ਹਿੰਸਾ : ਯੋਗੀ ਸਰਕਾਰ ਦੀ ਰਾਹ ''ਤੇ ਰੇਲਵੇ, 21 ਅੱਤਵਾਦੀਆਂ ਤੋਂ ਵਸੂਲੇਗੀ 87.99 ਕਰੋੜ ਰੁਪਏ

ਨਵੀਂ ਦਿੱਲੀ — ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਖਿਲਾਫ ਵਿਰੋਧ ਪ੍ਰਦਰਸ਼ਨ ਦੌਰਾਨ ਜਨਤਕ ਸੰਪਤੀਆਂ ਨੂੰ ਹੋਏ ਨੁਕਸਾਨ ਦੀ ਵਸੂਲੀ ਪ੍ਰਦਰਸ਼ਨਕਾਰੀਆਂ ਤੋਂ ਕਰਵਾਉਣ ਦੀ ਯੋਗੀ ਸਰਕਾਰ ਦੀ ਪਹਿਲਕਦਮੀ ਪੇਸ਼ਵੇਰ ਰੇਲਵੇ ਨੇ ਵੀ ਕੀਤਾ ਹੈ। ਰੇਲਵੇ ਪੁਲਸ ਫੋਰਸ ਨੇ ਪੱਛਮੀ ਬੰਗਾਲ, ਅਸਾਮ, ਬਿਹਾਰ 'ਚ ਸੀ.ਏ.ਏ. ਵਿਰੋਧੀ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨ 'ਚ ਕਥਿਤ ਰੂਪ ਨਾਲ ਸ਼ਾਮਲ 21 ਲੋਕਾਂ ਦੀ ਪਛਾਣ ਕਰਨ ਦੇ ਨਾਲ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ 21 ਲੋਕਾਂ ਤੋਂ 89.99 ਕਰੋੜ ਰੁਪਏ ਦੀ ਰਿਕਵਰੀ ਕੀਤੀ ਜਾਵੇਗੀ।
ਸਮਾਚਾਰ ਏਜੰਸੀ ਪੀ.ਟੀ.ਆਈ. ਦੀ ਰਿਪੋਰਟ ਮੁਤਾਬਕ ਗਵਰਨਮੈਂਟ ਰੇਲਵੇ ਪੁਲਸ ਨੇ ਪੱਛਮੀ ਬੰਗਾਲ, ਅਸਾਮ, ਬਿਹਾਰ 'ਚ ਸੀ.ਏ.ਏ. ਖਿਲਾਫ ਪ੍ਰਦਰਸ਼ਨ ਦੌਰਾਨ ਰੇਲਵੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ, ਅੱਗ ਲਾਉਣ ਅਤੇ ਹਿੰਸਾ ਕਰ ਦੇ 54 ਮਾਮਲੇ ਦਰਜ ਕੀਤੇ ਗਏ ਹਨ। ਪੀ.ਟੀ.ਆਈ. ਮੁਤਾਬਕ ਆਰ.ਪੀ.ਐੱਫ. ਦੇ ਚੋਟੀ ਦੇ ਅਧਿਕਾਰੀ ਨੇ ਦੱਸਿਆ, 'ਹੁਣ ਤਕ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੁਝ ਲੋਕਾਂ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਜਦਕਿ ਕੁਝ ਲੋਕਾਂ ਬਾਰੇ ਜਾਣਕਾਰੀ ਅਤੇ ਉਨ੍ਹਾਂ ਦੀ ਪਛਾਣ ਵੀਡੀਓ ਤਸਵੀਰਾਂ ਨਾਲ ਹੋਈ ਹੈ। ਗ੍ਰਿਫਤਾਰ ਕੀਤੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ।' ਅਧਿਕਾਰੀ ਨੇ ਕਿਹਾ, 'ਗ੍ਰਿਫਤਾਰ ਲੋਕਾਂ 'ਚੋਂ ਜ਼ਿਆਦਾਤਰ ਵਿਅਕਤੀ ਪੱਛਮੀ ਬੰਗਾਲ ਦੇ ਹਨ। ਇਨ੍ਹਾਂ ਲੋਕਾਂ ਤੋਂ ਰਿਕਵਰੀ ਹਾਸਲ ਕਰਨ ਲਈ ਵਪਾਰਕ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਜਾਵੇਗਾ।' ਦੱਸਣਯੋਗ ਹੈ ਕਿ ਨਾਗਰਿਕਤਾ ਸੋਧ ਬਿੱਲ ਦੇ ਸੰਸਦ 'ਚ ਪਾਸ ਹੋ ਜਾਣ ਤੋਂ ਬਾਅਦ ਪੱਛਮੀ ਬੰਗਾਲ ਸਣੇ ਪੂਰਬੀ ਉੱਤਰ ਦੇ ਸੂਬਿਆਂ 'ਚ ਹਿੰਸਕ ਪ੍ਰਦਰਸ਼ਨ ਹੋਏ।


author

Inder Prajapati

Content Editor

Related News