ਹਿਮਾਚਲ ਪ੍ਰਦੇਸ਼ ’ਚ ਇਸ ਸਾਲ ਮਾਨਸੂਨ ਮੌਸਮ ਦੌਰਾਨ 205 ਲੋਕਾਂ ਦੀ ਜਾਨ ਗਈ

Thursday, Aug 18, 2022 - 02:05 PM (IST)

ਹਿਮਾਚਲ ਪ੍ਰਦੇਸ਼ ’ਚ ਇਸ ਸਾਲ ਮਾਨਸੂਨ ਮੌਸਮ ਦੌਰਾਨ 205 ਲੋਕਾਂ ਦੀ ਜਾਨ ਗਈ

ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਪਿਛਲੇ ਡੇਢ ਮਹੀਨੇ ’ਚ ਮਾਨਸੂਨ ਦੇ ਮੌਸਮ ’ਚ 205 ਲੋਕਾਂ ਦੀ ਜਾਨ ਚਲੀ ਗਈ ਅਤੇ 7 ਲਾਪਤਾ ਹੋ ਗਏ। ਸੂਬੇ ਦੇ ਆਫ਼ਤ ਪ੍ਰਬੰਧਨ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ 29 ਜੂਨ ਤੋਂ ਸੂਬੇ ਨੂੰ ਸੜਕਾਂ, ਪਾਣੀ ਦੀਆਂ ਪਾਈਪਾਂ ਅਤੇ ਬਿਜਲੀ ਵਿਵਸਥਾ ਦੇ ਨੁਕਸਾਨ ਹੋਣ ਕਾਰਨ ਕੁੱਲ 1,014.08 ਕਰੋੜ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਾਨਸੂਨ ਦੇ ਇਸ ਮੌਸਮ ’ਚ 29 ਜੂਨ ਤੋਂ 16 ਅਗਸਤ ਤੱਕ 35 ਘਟਨਾਵਾਂ ’ਚ 103 ਲੋਕਾਂ ਦੀ ਜਾਨ ਚਲੀ ਗਈ। 

ਦਰੱਖ਼ਤ ਅਤੇ ਚੱਟਾਨ ਡਿੱਗਣ ਦੀਆਂ ਕਈ ਘਟਨਾਵਾਂ ’ਚ 33 ਲੋਕ ਮਾਰੇ ਗਏ। ਸੁਦੇਸ਼ ਨੇ ਕਿਹਾ ਕਿ 6 ਘਟਨਾਵਾਂ ’ਚ 25 ਲੋਕ ਡੁੱਬ ਗਏ, ਜ਼ਮੀਨ ਖਿਸਕਣ ਦੀਆਂ 48 ਘਟਨਾਵਾਂ ’ਚ 7 ਲੋਕਾਂ ਦੀ ਮੌਤ ਹੋ ਗਈ ਅਤੇ ਇਸ ਸਮੇਂ ਦੌਰਾਨ ਅਚਾਨਕ ਹੜ੍ਹ ਆਉਣ ਦੀਆਂ 51 ਘਟਨਾਵਾਂ ਵਾਪਰੀਆਂ, ਜਿਸ ’ਚ 3 ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਮਾਨਸੂਨ ਨਾਲ ਸਬੰਧਤ ਘਟਨਾਵਾਂ ’ਚ 120 ਜਾਨਵਰ ਵੀ ਮਾਰੇ ਗਏ, 95 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ। 335 ਘਰਾਂ ਨੂੰ ਅੰਸ਼ਿਕ ਰੂਪ ਨਾਲ ਨੁਕਸਾਨ ਪੁੱਜਾ। 


author

Tanu

Content Editor

Related News