ਹੀਰੋਸ਼ੀਮਾ ਐਟਮੀ ਧਮਾਕੇ ਨਾਲੋਂ 17 ਗੁਣਾ ਸ਼ਕਤੀਸ਼ਾਲੀ ਸੀ ਉੱ. ਕੋਰੀਆ ਦਾ ਪ੍ਰਮਾਣੂ ਪ੍ਰੀਖਣ''

Saturday, Nov 16, 2019 - 01:23 AM (IST)

ਹੀਰੋਸ਼ੀਮਾ ਐਟਮੀ ਧਮਾਕੇ ਨਾਲੋਂ 17 ਗੁਣਾ ਸ਼ਕਤੀਸ਼ਾਲੀ ਸੀ ਉੱ. ਕੋਰੀਆ ਦਾ ਪ੍ਰਮਾਣੂ ਪ੍ਰੀਖਣ''

ਨਵੀਂ ਦਿੱਲੀ – ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਅਨੁਸਾਰ ਉੱਤਰ ਕੋਰੀਆ ਵਲੋਂ 2017 ਵਿਚ ਕੀਤੇ ਗਏ ਪ੍ਰਮਾਣੂ ਪ੍ਰੀਖਣ ਨਾਲ ਜ਼ਮੀਨ ਕੁਝ ਮੀਟਰ ਖਿਸਕ ਗਈ ਸੀ ਅਤੇ ਇਹ 1945 ਵਿਚ ਜਾਪਾਨੀ ਸ਼ਹਿਰ ਹੀਰੋਸ਼ੀਮਾ ’ਤੇ ਡੇਗੇ ਗਏ ਬੰਬ ਨਾਲੋਂ 17 ਗੁਣਾ ਵੱਧ ਸ਼ਕਤੀਸ਼ਾਲੀ ਸੀ। ਅਹਿਮਦਾਬਾਦ ਵਿਚ ਪੁਲਾੜ ਉਪਯੋਗ ਕੇਂਦਰ, ਇਸਰੋ ਦੇ ਏ. ਐੱਮ. ਸ਼੍ਰੀ ਜੀਤ ਦੀ ਅਗਵਾਈ ਵਿਚ ਖੋਜਕਰਤਾਵਾਂ ਨੇ ਗੌਰ ਕੀਤਾ ਕਿ ਉੱਤਰ ਕੋਰੀਆ 2003 ਵਿਚ ਪ੍ਰਮਾਣੂ ਅਪ੍ਰਸਾਰ ਸੰਧੀ ਤੋਂ ਅਲੱਗ ਹੋ ਗਿਆ ਸੀ। ਬਾਅਦ ਵਿਚ 5 ਜ਼ਮੀਨਦੋਜ਼ ਪ੍ਰਮਾਣੂ ਪ੍ਰੀਖਣਾਂ ਦੇ ਨਾਲ ਪ੍ਰਮਾਣੂ ਹਥਿਆਰ ਵਿਕਸਿਤ ਕਰ ਲਿਆ ਅਤੇ 3 ਸਤੰਬਰ 2017 ਨੂੰ ਸ਼ਾਇਦ ਹਾਈਡ੍ਰੋਜਨ ਬੰਬ ਵੀ ਤਿਆਰ ਕਰ ਲਿਆ। ਪੁਲਾੜ ਉਪਯੋਗ ਕੇਂਦਰ ਦੇ ਰਿਤੇਸ਼ ਅਗਰਵਾਲ ਅਤੇ ਏ. ਐੱਸ. ਰਾਜਾਵਤ ਸਮੇਤ ਵੱਖ-ਵੱਖ ਵਿਗਿਆਨੀਆਂ ਨੇ ਜ਼ਮੀਨ ’ਤੇ ਪ੍ਰੀਖਣਾਂ ਦੇ ਮਾਪ ਨੂੰ ਵਧਾਉਣ ਲਈ ਉਪਗ੍ਰਹਿ ਡਾਟੇ ਦੀ ਵਰਤੋਂ ਕੀਤੀ।


author

Inder Prajapati

Content Editor

Related News