ਬਿਹਾਰ : ਵਿਆਹ ''ਚ ਖਾਣਾ ਖਾਣ ਤੋਂ ਬਾਅਦ 200 ਲੋਕ ਹੋਏ ਬੀਮਾਰ

Monday, Feb 17, 2020 - 10:50 PM (IST)

ਬਿਹਾਰ : ਵਿਆਹ ''ਚ ਖਾਣਾ ਖਾਣ ਤੋਂ ਬਾਅਦ 200 ਲੋਕ ਹੋਏ ਬੀਮਾਰ

ਪਟਨਾ — ਬਿਹਾਰ 'ਚ ਸੋਨਪੁਰ ਦੇ ਬੈਜਲਪੁਰ 'ਚ ਵਿਆਹ ਦੇ ਖਾਣੇ 'ਚ ਸ਼ਾਮਲ ਹੋਏ 200 ਤੋਂ ਜ਼ਿਆਦਾ ਲੋਕ ਸੋਮਵਾਰ ਨੂੰ ਅਚਾਨਕ ਬਿਮਾਰ ਹੋ ਗਏ। ਇਸ ਨਾਲ ਇਲਾਕੇ 'ਚ ਭਾਜੜ ਮੱਚ ਗਈ। ਇੰਨੇ ਲੋਕਾਂ ਦੇ ਇਕੱਠੇ ਬੀਮਾਰ ਹੋਣ ਨਾਲ ਹਸਪਤਾਲ 'ਚ ਐਮਰਜੰਸੀ ਵਰਗੇ ਹਾਲਾਤ ਪੈਦਾ ਹੋ ਗਏ ਹਨ। ਸਥਿਤੀ ਇਹ ਹੋ ਗਈ ਹੈ ਕਿ ਜਿਸ ਪਿੰਡ 'ਚ ਲੋਕ ਬੀਮਾਰ ਹੋਏ ਉਸੇ ਪਿੰਡ 'ਚ ਅਸਥਾਈ ਤੌਰ 'ਤੇ ਇਕ ਹਸਪਤਾਲ ਬਣਾ ਦਿੱਤਾ ਗਿਆ ਹੈ। ਮੌਕੇ 'ਤੇ ਅਧਿਕਾਰੀਆਂ ਦੀ ਟੀਮ ਨਾਲ ਐੱਸ.ਡੀ.ਐੱਮ., ਪੁਲਸ ਅਧਿਕਾਰੀ ਅਤੇ ਨੇੜਲੇ ਇਲਾਕਿਆਂ ਦੇ ਡਾਕਟਰਾਂ ਦੀ ਟੀਮ ਮੌਜੂਦ ਹੈ।


author

Inder Prajapati

Content Editor

Related News