ਇਸ ਮੰਦਰ ''ਚ 3 ਦਿਨਾਂ ''ਚ ਹੀ ਨਿਕਲਿਆ 120 ਕਰੋੜ ਦਾ 200 ਕਿਲੋ ਸੋਨਾ, ਪੂਰੇ ਮਹੀਨੇ ਚੱਲੇਗੀ ਗਿਣਤੀ

06/10/2023 4:50:13 PM

ਤੁਲਜਾਪੁਰ- ਮਹਾਰਾਸ਼ਟਰ ਦੇ ਤੁਲਜਾਪੁਰ ਸਥਿਤ ਮਾਤਾ ਤੁਲਜਾ ਭਵਾਨੀ ਮੰਦਰ 'ਚ ਚੜ੍ਹਾਵੇ 'ਚ ਆਏ ਸੋਨੇ-ਚਾਂਦੀ ਦੀ ਗਿਣਤੀ ਜਾਰੀ ਹੈ। ਤਿੰਨ ਦਿਨਾਂ 'ਚ 200 ਕਿਲੋ ਸੋਨੇ ਦੇ ਗਹਿਣੇ ਗਿਣੇ ਜਾ ਚੁੱਕੇ ਹਨ। ਇਨ੍ਹਾਂ ਦੀ ਕੀਮਤ 120 ਰੁਪਏ ਹੈ। ਅਜੇ ਗਿਣਤੀ ਖ਼ਤਮ ਨਹੀਂ ਹੋਈ ਹੈ।
ਇਹ ਜੂਨ ਦੇ ਪੂਰੇ ਮਹੀਨੇ ਚੱਲੇਗੀ।

ਇਸ ਲਈ ਚੜ੍ਹਾਵੇ ਦਾ ਅਸਲ ਅੰਕੜਾ ਇਸ ਮਹੀਨੇ ਦੇ ਅੰਤ 'ਚ ਪਤਾ ਲੱਗ ਸਕੇਗਾ। ਮੰਦਰ ਦੇ ਖਜ਼ਾਨੇ 'ਚ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਕਾਰਜਕਾਲ 'ਚ ਬਣੇ ਗਹਿਣੇ ਵੀ ਰੱਖੇ ਹਨ। ਇਨ੍ਹਾਂ ਦੀ ਗਿਣਤੀ ਵੱਖ ਤੋਂ ਕੀਤੀ ਜਾ ਰਹੀ ਹੈ। ਇਹ ਖਜ਼ਾਨਾ 5 ਸਾਲ ਬਾਅਦ ਖੁੱਲ੍ਹਦਾ ਹੈ।


DIsha

Content Editor

Related News