ਬੱਚੇ ਨਾਲ ਬਦਫ਼ੈਲੀ ਕਰਨ ਦੇ ਦੋਸ਼ੀ ਨੂੰ 20 ਸਾਲ ਕੈਦ, ਇਕ ਲੱਖ ਰੁਪਏ ਦਾ ਜੁਰਮਾਨਾ
Tuesday, Jan 18, 2022 - 06:42 PM (IST)
ਜੀਂਦ (ਭਾਸ਼ਾ)- ਹਰਿਆਣਾ ਦੇ ਜੀਂਦ ਦੀ ਇਕ ਅਦਾਲਤ ਨੇ ਬੱਚੇ ਨਾਲ ਬਦਫ਼ੈਲੀ ਦੇ ਮਾਮਲੇ 'ਚ ਆਰੋਪੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਮੰਗਲਵਾਰ ਨੂੰ 20 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਪਸ਼ੂਆਂ ਨੂੰ ਪਾਣੀ ਪਿਲਾਉਣ ਗਏ ਮੁੰਡੇ ਨਾਲ ਬਦਫ਼ੈਲੀ ਦੇ ਜ਼ੁਰਮ 'ਚ ਦੋਸ਼ੀ ਨੂੰ ਇਹ ਸਜ਼ਾ ਸੁਣਾਈ ਹੈ। ਜੁਰਮਾਨਾ ਨਹੀਂ ਭਰਨ 'ਤੇ ਦੋਸ਼ੀ ਨੂੰ 2 ਸਾਲ ਵਾਧੂ ਕੈਦ ਭੁਗਤਣੀ ਹੋਵੇਗੀ।
ਇਸ ਤੋਂ ਇਲਾਵਾ ਪੀੜਤ ਨੂੰ 5 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਇਸਤਗਾਸਾ ਪੱਖ ਅਨੁਸਾਰ ਪਿੱਲੂਖੇੜਾ ਥਾਣਾ ਇਲਾਕੇ ਦੇ ਇਕ ਵਿਅਕਤੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ 27 ਅਗਸਤ 2018 ਨੂੰ ਉਨ੍ਹਾਂ ਦੇ 10 ਸਾਲਾ ਭਤੀਜੇ ਨਾਲ ਪਿੰਡ ਦੇ ਹੀ ਇਕ ਵਿਅਕਤੀ ਅਮਿਤ ਉਰਫ਼ ਕਾਲਾ ਨੇ ਬਦਫ਼ੈਲੀ ਕੀਤੀ। ਪਿੱਲੂਖੇੜਾ ਪੁਲਸ ਨੇ ਪੀੜਤ ਦੇ ਚਾਚਾ ਦੀ ਸ਼ਿਕਾਇਤ 'ਤੇ ਅਮਿਤ ਵਿਰੁੱਧ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਸੀ।