ਕਾਂਗੜਾ ''ਚ TMC ਦੇ 2 ਹੋਰ ਡਾਕਟਰਾਂ ਸਮੇਤ 20 ਨਵੇਂ ਕੋਰੋਨਾ ਮਰੀਜ਼

Thursday, Aug 27, 2020 - 10:24 PM (IST)

ਕਾਂਗੜਾ ''ਚ TMC ਦੇ 2 ਹੋਰ ਡਾਕਟਰਾਂ ਸਮੇਤ 20 ਨਵੇਂ ਕੋਰੋਨਾ ਮਰੀਜ਼

ਧਰਮਸ਼ਾਲਾ (ਤਨੁਜ) : ਡਾ. ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਅਤੇ ਹਸਪਤਾਲ ਟਾਂਡਾ 'ਚ ਵੀਰਵਾਰ ਨੂੰ ਵੀ ਗਾਇਨੀ ਵਿਭਾਗ ਦੇ ਡਾਕਟਰ ਕੋਵਿਡ-19 ਪਾਜ਼ੇਟਿਵ ਆਏ ਹਨ। ਵੀਰਵਾਰ ਨੂੰ ਹਸਪਤਾਲ ਦੇ 2 ਡਾਕਟਰਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ ਹੈ, ਨਾਲ ਹੀ ਧਰਮਸ਼ਾਲਾ ਦੇ ਖਨਿਆਰਾ ਦਾ ਸਿਹਤ ਵਿਭਾਗ ਦਾ ਕਰਮਚਾਰੀ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਵੀਰਵਾਰ ਨੂੰ ਉਕਤ ਮਰੀਜ਼ਾਂ ਸਮੇਤ 20 ਕੋਰੋਨਾ ਪਾਜ਼ੇਟਿਵ ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 8 ਮਰੀਜ਼ ਪੀੜਤ ਮਰੀਜ਼ ਦੇ ਸੰਪਰਕ 'ਚ ਆਉਣ ਨਾਲ ਵਾਇਰਸ ਦੀ ਚਪੇਟ 'ਚ ਆਏ ਹਨ ਜਦੋਂ ਕਿ 4 ਮਰੀਜ਼ਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ।
ਕਾਂਗੜਾ 'ਚ ਵੀਰਵਾਰ ਨੂੰ 2 ਮਰੀਜ਼ ਤੰਦਰੁਸਤ ਵੀ ਹੋਏ ਹਨ। ਇਨ੍ਹਾਂ 'ਚ ਨੂਰਪੁਰ ਦੇ ਪੰਜਾੜਾ ਪਿੰਡ ਦਾ 52 ਸਾਲਾ ਵਿਅਕਤੀ ਅਤੇ ਨਗਰੋਟਾ ਸੂਰੀਆਂ ਦੇ ਭੋਲ ਪਿੰਡ ਦਾ 58 ਸਾਲਾ ਵਿਅਕਤੀ ਤੰਦਰੁਸਤ ਹੋਏ ਹਨ। ਦੋਵਾਂ ਮਰੀਜ਼ਾਂ ਨੂੰ ਤੰਦਰੁਸਤ ਹੋਣ ਤੋਂ ਬਾਅਦ 7 ਦਿਨਾਂ ਦੇ ਹੋਮ ਕੁਆਰੰਟੀਨ ਦੀ ਸਲਾਹ ਦੇ ਕੇ ਘਰ ਭੇਜ ਦਿੱਤਾ ਹੈ।


author

Inder Prajapati

Content Editor

Related News